ਜਦੋ ਬੁਮਰਾਹ ਤੋਂ ਪ੍ਰੇਸ਼ਾਨ ਸੀ ਆਰੋਨ ਫਿੰਚ, ਰਾਤ ਨੂੰ ਆਉਂਦੇ ਸਨ ਆਊਟ ਹੋਣ ਦੇ ਸੁਪਨੇ

03/13/2020 8:33:33 PM

ਜਲੰਧਰ— ਆਸਟਰੇਲੀਆਈ ਕ੍ਰਿਕਟਰ ਆਰੋਨ ਫਿੰਚ ਨੇ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਖੇਡੇ ਗਏ 2018 ਬਾਕਸਿੰਗ ਡੇ ਟੈਸਟ ਤੋਂ ਬਾਅਦ ਭਾਰਤ ਵਿਰੁੱਧ ਨਹੀਂ ਖੇਡਿਆ ਹੈ। ਭਾਰਤ ਵਿਰੁੱਧ ਸੀਰੀਜ਼ ਦੇ ਦੌਰਾਨ ਜਸਪ੍ਰੀਤ ਬੁਮਰਾਹ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਸੀ। ਫਿੰਚ ਨੇ ਦੱਸਿਆ ਕਿ ਉਹ ਬੁਮਰਾਹ ਤੋਂ ਇੰਨੇ ਪ੍ਰੇਸ਼ਾਨ ਸਨ ਕਿ ਅੱਧੀ ਰਾਤ ਨੂੰ ਉੱਠ ਕੇ ਖੜ੍ਹੇ ਹੋ ਜਾਂਦੇ ਸਨ। ਫਿੰਚ ਨੇ ਇਸ ਸੀਰੀਜ਼ ਦੇ ਦੌਰਾਨ ਸਿਰਫ 97 ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ।


ਇਸ 33 ਸਾਲਾ ਖਿਡਾਰੀ (ਆਰੋਨ ਫਿੰਚ) ਨੇ ਕਿਹਾ ਕਿ ਬੁਮਰਾਹ ਉਸਦੇ ਦਿਮਾਗ 'ਚ ਕੁਝ ਕਰ ਗਏ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਭਾਰਤ ਦੇ ਨਾਲ ਸੀਰੀਜ਼ ਦੌਰਾਨ ਰਾਤ 'ਚ ਇਹ ਸੋਚ ਕੇ ਉੱਠ ਜਾਂਦੇ ਸਨ ਕਿ ਬੁਮਰਾਹ ਨੇ ਉਸ ਨੂੰ ਫਿਰ ਤੋਂ ਆਊਟ ਕਰ ਦਿੱਤਾ ਹੈ।


ਬੁਮਰਾਹ ਨੇ ਇਸ ਸੀਰੀਜ਼ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਕੇਵਲ ਫਿੰਚ ਹੀ ਨਹੀਂ ਬਲਕਿ ਹੋਰ ਆਸਟਰੇਲੀਆਈ ਖਿਡਾਰੀਆਂ ਨੂੰ ਵੀ ਪ੍ਰੇਸ਼ਾਨੀ 'ਚ ਪਾ ਦਿੱਤਾ ਸੀ। ਇਸ ਚਾਰ ਮੈਚਾਂ ਦੀ ਸੀਰੀਜ਼ 'ਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਬੁਮਰਾਹ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਬਣੇ ਸਨ। ਇਹ ਭਾਰਤ ਦੀ ਆਸਟਰੇਲੀਆਈ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤ ਸੀ।


ਇਸ ਸੀਰੀਜ਼ ਦਾ ਫਾਇਦਾ ਫਿੰਚ ਨੂੰ ਵਨ ਡੇ ਤੇ ਟੀ-20 ਅੰਤਰਰਾਸ਼ਟਰੀ 'ਚ ਹੋਇਆ ਤੇ ਹੁਣ ਉਹ ਇਸ ਸਮੇਂ ਵਧੀਆ ਬੱਲੇਬਾਜ਼ਾਂ 'ਚੋਂ ਇਕ ਹਨ। ਉਹ ਵਰਤਮਾਨ 'ਚ ਨਿਊਜ਼ੀਲੈਂਡ ਵਿਰੁੱਧ ਚੱਲ ਰਹੀ ਵਨ ਡੇ ਸੀਰੀਜ਼ 'ਚ ਸਭ ਤੋਂ ਅੱਗੇ ਹਨ। ਫਿੰਚ ਨੂੰ ਉਮੀਦ ਹੈ ਕਿ ਇਸ ਸਾਲ ਲਗਾਤਾਰ 5 ਵਨ ਡੇ ਹਾਰ ਤੋਂ ਬਾਅਦ ਉਸਦੀ ਟੀਮ ਜਿੱਤ ਦੇ ਨਾਲ ਵਾਪਸੀ ਕਰੇਗੀ।

Gurdeep Singh

This news is Content Editor Gurdeep Singh