ਗ੍ਰੇਟ ਖਲੀ ਹੱਥੋਂ ਮਾਰਿਆ ਗਿਆ ਸੀ ਇਕ ਰੈਸਲਰ, ਅੱਜ ਵੀ ਸਤਾਉਂਦੀ ਹੈ ਯਾਦ

05/15/2020 2:57:03 PM

ਨਵੀਂ ਦਿੱਲੀ : ਡਬਲਯੂ. ਡਬਲਯੂ. ਈ. ਦੇ ਰਿੰਗ ਵਿਚ ਦੁਨੀਆ ਦੇ ਧਾਕੜ ਪਹਿਲਵਾਨਾਂ ਨੂੰ ਗੋਡਿਆਂ ਟੇਕਣ ਲਈ ਮਜਬੂਰ ਕਰਨ ਵਾਲੇ ਦਿ ਗ੍ਰੇਟ ਖਲੀ ਦੇ ਨਾਂ ਤੋਂ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਜਾਣੂ ਹੈ। ਕਦੇ ਪ੍ਰੋ ਰੈਸਲਿੰਗ ਵਿਚ ਪੂਰੀ ਦੁਨੀਆ ਵਿਚ ਧਮਾਲ ਮਚਾਉਣ ਵਾਲੇ ਦਿ ਗ੍ਰੇਟ ਖਲੀ ਦੀ ਜ਼ਿੰਦਗੀ ਨਾਲ ਜੁੜੀ ਇਕ ਭਿਆਨਕ ਯਾਦ ਹੈ ਜੋ ਅੱਜ ਵੀ ਉਸ ਨੂੰ ਸਤਾਉਂਦੀ ਹੈ।

ਦਰਅਸਲ, 2001 ਵਿਚ ਟ੍ਰੇਨਿੰਗ ਦੌਰਾਨ ਖਲੀ ਦੇ ਹੱਥੋਂ ਇਕ ਟ੍ਰੇਨੀ ਰੈਸਲਰ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਵਿਚ ਖਲੀ ਦੀ ਕੋਈ ਗਲਤੀ ਨਹੀਂ ਸੀ ਪਰ ਉਸ ਦੀ ਜ਼ਿੰਦਗੀ ਨਾਲ ਜੁੜੀ ਇਹ ਭਿਆਨਕ ਯਾਦ ਉਹ ਕਦੇ ਵੀ ਨਹੀਂ ਭੁੱਲ ਸਕਣਗੇ। ਇਸ ਨਾਲ ਉਸ ਦੇ ਕਰੀਅਰ 'ਤੇ ਵੀ ਬੁਰਾ ਅਸਰ ਹੋਇਆ ਸੀ। ਉਸ ਦੌਰਾਨ ਡਬਲਯੂ. ਡਬਲਯੂ. ਈ. 2004 ਵਿਚ ਇਕ-ਇਕ ਕਰਾਰ ਉਸ ਦੇ ਹੱਥੋਂ ਵਾਪਸ ਲੈ ਲਿਆ ਗਿਆ ਸੀ।

28 ਮਈ 2001 ਬ੍ਰਾਇਨ ਓਂਗ, ਖਲੀ ਦੇ ਨਾਲ ਟ੍ਰੇਨਿੰਗ ਕਰ ਰਿਹਾ ਸੀ। ਓਂਗ ਉਸ ਸਮੇਂ ਇਕ ਸੱਟ ਨਾਲ ਜੂਝ ਰਿਹਾ ਸੀ ਪਰ ਉਹ ਟ੍ਰੇਨਿੰਗ ਕਰਦਾ ਰਿਹਾ। ਉਸਨੂੰ ਟ੍ਰੇਨਿੰਗ ਦੌਰਾਨ 2 ਵਾਰ ਖਲੀ ਨੇ ਰਿੰਗ ਵਿਚ ਘੁਮਾਇਆ। ਇਸ ਦੌਰਾਨ ਉਸ ਦਾ ਸਿਰ ਮੈਟ 'ਤੇ ਜਾ ਲੱਗਾ ਅਤੇ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਓਂਗ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।

ਜਾਂਚ ਤੋਂ ਬਾਅਦ ਪਾਇਆ ਗਿਆ ਕਿ ਇਹ ਹੱਤਿਆ ਨਹੀਂ ਸਿਰਫ ਇਕ ਹਾਦਸਾ ਸੀ। 2005 ਵਿਚ ਕੋਰਟ ਨੇ ਟ੍ਰੇਨਰ ਨੂੰ ਇਸ ਦਾ ਦੋਸ਼ੀ ਪਾਇਆ ਅਤੇ ਉਸ ਨੂੰ1.3 ਮਿਲੀਅਨ ਚੁਕਾਉਣ ਲਈ ਕਿਹਾ। ਖਲੀ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਹੱਥੋਂ ਕਿਸੇ ਦੀ ਮੌਤ ਹੋਈ ਸੀ। ਉਸ ਨੂੰ ਅੱਜ ਵੀ ਇਸ ਦਾ ਅਫਸੋਸ ਹੈ।

Ranjit

This news is Content Editor Ranjit