ਮੇਰੇ ਨਾਲ ਵੀ ਹੋਇਆ ਹੈ ਕਠੁਆ ਰੇਪ ਵਰਗਾ ਹਾਦਸਾ : ਹਸੀਨ ਜਹਾਂ

04/25/2018 8:17:55 PM

ਨਵੀਂ ਦਿੱਲੀ (ਬਿਊਰੋ)— ਆਪਣੇ ਪਤੀ ਕ੍ਰਿਕਟਰ ਮੁਹੰਮਦ ਸ਼ਮੀ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਲੜ ਰਹੀ ਹਸੀਨ ਜਹਾਂ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਹਸੀਨ ਨੇ ਕਿਹਾ ਕਿ ਉਸ ਦੀ ਕਹਾਣੀ ਵੀ ਕਠੁਆ ਰੇਪ ਕੇਸ ਵਰਗੀ ਹੈ। ਫਰਕ ਸਿਰਫ ਇਨ੍ਹਾਂ ਹੇ ਕਿ ਉਹ ਜ਼ਿੰਦਾ ਬਚ ਗਈ ਹੈ, ਪਰ ਕੁਝ ਲੋਕ ਉਸਨੂੰ ਮਾਰਨਾ ਚਾਹੁੰਦੇ ਹਨ। ਹਸੀਨ ਜਹਾਂ ਨੇ ਕੋਲਕਾਤਾ ਕਠੁਆ ਰੇਪ ਕੇਸ ਦੇ ਵਿਰੋਧ 'ਚ ਇਕ ਮਾਰਚ 'ਚ ਹਿੱਸਾ ਲਿਆ ਸੀ। ਦੱਸ ਦਈਏ ਕਿ ਜੰਮੂ ਦੇ ਕਠੁਆ 'ਚ ਅੱਠ ਸਾਲ ਦੀ ਇਕ ਕੁੜੀ ਨਾਲ ਅੱਠ ਦਿਨ ਤੱਕ ਰੇਪ ਕੀਤਾ ਗਿਆ। ਉਸ ਦੇ ਬਾਅਦ ਗਲਾ ਘੁੱਟ ਕੇ ਕੁੜੀ ਦੀ ਹੱਤਿਆ ਕਰ ਦਿੱਤੀ ਗਈ ਸੀ।
ਹਸੀਨ ਜਹਾਂ ਨੇ ਕਿਹਾ, ਕਠੁਆ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸਦੇ ਨਾਲ ਹੀ ਉਸ ਨੇ ਕਿਹਾ ਕਿ ਮੇਰਾ ਕੇਸ ਵੀ ਅਜਿਹਾ ਹੀ ਹੈ, ਪਰ ਮੈਂ ਜ਼ਿੰਦਾ ਹਾਂ। ਇਸ ਮਾਮਲੇ 'ਚ ਪੀੜਿਤ ਨਾਲ ਜੋ ਹੋਇਆ ਮੈਨੂੰ ਵੀ ਅਜਿਹੀ ਸਥਿਤੀ 'ਚੋਂ ਨਿਕਲਨਾ ਪਿਆ ਹੈ। ਹਸੀਨ ਨੇ ਕਿਹਾ ਕਿ ਮੇਰੇ ਨਾਲ ਰੇਪ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਇਸਦੇ ਬਾਅਦ ਮੇਰੇ ਸਰੀਰ ਨੂੰ ਜੰਗਲ 'ਚ ਸੁੱਟਣਾਂ ਚਾਹੁੰਦੇ ਸੀ। ਮੈਂ ਇਸਦੇ ਖਿਲਾਫ ਇਕੱਲੀ ਲੜ ਰਹੀ ਹਾਂ।

ਹਸੀਨ ਦੇ ਦੋਸ਼ਾਂ ਤੋਂ ਕਈ ਲੋਕ ਹੈਰਾਨ ਹਨ। ਹਾਲਾਂਕਿ ਹਸੀਨ ਦੇ ਬਿਆਨ 'ਤੇ ਅਜੇ ਤੱਕ ਮੁਹੰਮਦ ਸ਼ਮੀ ਜਾਂ ਫਿਰ ਉਸਦੇ ਪਰਿਵਾਰ ਵਾਲਿਆਂ ਦਾ ਕੋਈ ਜਵਾਬ ਨਹੀਂ ਆਇਆ। ਦੱਸ ਦਈਏ ਕਿ ਹਸੀਨ ਨੇ ਸ਼ਮੀ 'ਤੇ ਘਰੇਲੂ ਹਿੰਸਾ ਅਤੇ ਅਵੈਧ ਸੰਬੰਧ ਦਾ ਦੋਸ਼ ਲਗਾਇਆ ਹੈ। ਹਸੀਨ ਨੇ ਇਹ ਵੀ ਕਿਹਾ ਸੀ ਕਿ ਸ਼ਮੀ ਨੇ ਆਪਣੇ ਭਰਾ ਨਾਲ ਸੰਬੰਧ ਬਣਾਉਣ ਦਾ ਵੀ ਉਸ 'ਤੇ ਦਬਾਅ ਬਣਾਇਆ ਸੀ।

ਕੋਲਕਾਤਾ ਪੁਲਸ ਨੇ 17 ਅਪ੍ਰੈਲ ਨੂੰ ਮੁਹੰਮਦ ਸ਼ਮੀ ਤੋਂ ਇਸ ਮਾਮਲੇ 'ਚ ਪੁੱਛ-ਗਿੱਛ ਕੀਤੀ ਸੀ। ਇਸ ਦੌਰਾਨ ਸ਼ਮੀ ਆਈ.ਪੀ.ਐੱਲ. 'ਚ ਆਪਣੀ ਟੀਮ ਦਿੱਲੀ ਡੇਅਰਡੇਵਿਲਜ਼ ਦੇ ਲਈ ਮੈਚ ਖੇਡ ਰਹੇ ਸਨ। ਹਸੀਨ ਜਹਾਂ ਨੇ ਸ਼ਮੀ ਦੇ ਫੇਸਬੁੱਕ ਅਤੇ ਵਟਸਐਪ ਚੈਟ ਦੀ ਸਕਰੀਨਸ਼ਾਟ ਵੀ ਮੀਡੀਆ 'ਚ ਦਿਖਾਈ ਸੀ। ਇਸ ਮਾਮਲੇ 'ਚ ਇਨਸਾਫ ਦੇ ਲਈ ਹਸੀਨ ਜਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ ਸੀ।