ਭੁਵਨੇਸ਼ਵਰ ਪਹੁੰਚਿਆ ਪਾਕਿਸਤਾਨ ਦਾ 6 ਮੈਂਬਰੀ ਦਲ

07/04/2017 11:40:30 PM

ਭੁਵਨੇਸ਼ਵਰ—ਪਾਕਿਸਤਾਨ ਦਾ ਛੇ ਮੈਂਬਰੀ ਦਲ 6 ਤੋਂ 9 ਜੁਲਾਈ ਤਕ ਇਥੇ ਹੋਣ ਵਾਲੀ 22ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਭੁਵਨੇਸ਼ਵਰ ਪਹੁੰਚ ਗਿਆ ਹੈ। ਪਾਕਿਸਤਾਨ ਐਥਲੈਟਿਕਸ ਮਹਾਸੰਘ ਦੇ ਮੁਖੀ ਅਕਰਮ ਰਾਹੀ ਨੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਭਾਰਤੀ ਐਥਲੈਟਿਕਸ ਮਹਾਸੰਘ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਮਹਾਸੰਘ ਦੇ ਧੰਨਵਾਦੀ ਹਾਂ, ਜਿਸ ਕਾਰਨ ਅਸੀਂ ਇੱਥੇ ਹਾਂ। ਸਾਡੇ ਭਾਰਤੀ ਫੈੱਡਰੇਸ਼ਨ ਨਾਲ ਕਾਫੀ ਚੰਗੇ ਸੰਬੰਧ ਹਨ, ਜਿਸ ਕਾਰਨ ਅਸੀਂ ਇਥੇ ਹਿੱਸਾ ਲੈਣ ਆ ਸਕੇ।''
ਪਾਕਿਸਤਾਨੀ ਟੀਮ ਵਿਚ ਛੇ ਐਥਲੀਟ ਤੇ ਦੋ ਅਧਿਕਾਰੀ ਸ਼ਾਮਲ ਹਨ। ਐਥਲੀਟਾਂ ਵਿਚ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ, 400 ਮੀਟਰ ਅੜਿੱਕਾ ਦੌੜ ਦਾ ਦੌੜਾਕ ਮਹਿਬੂਬ ਅਲੀ, ਉਸ ਦਾ ਭਰਾ ਨੋਕਰ ਹੁਸੈਨ, ਅਸਦ ਇਕਬਾਲ, ਮਜ਼ਹਰ ਤੇ ਵੱਕਾਰ ਯੂਨਸ ਸ਼ਾਮਲ ਹਨ।