ਬਾਰਸੀਲੋਨਾ ਦੀ ਖਰਾਬ ਸ਼ੁਰੂਆਤ, ਗ੍ਰਾਨਾਡਾ ਹੱਥੋਂ 0-2 ਨਾਲ ਹਾਰੀ

09/22/2019 2:35:30 PM

ਮੈਡ੍ਰਿਡ : ਬਾਰਸੀਲੋਨਾ ਨੂੰ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਲਾ ਲੀਗਾ ਫੁੱਟਬਾਲ ਟੂਰਨਾਮੈਂਟ ਵਿਚ ਗ੍ਰਾਨਾਡਾ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬਾਰਸੀਲੋਨਾ ਲਈ ਲਿਓਨੇਲ ਮੇਸੀ ਅਤੇ ਅੰਸੂ ਫਾਤੀ ਨੇ ਸ਼ੁਰੂਆਤੀ 11 ਵਿਚ ਸ਼ੁਰੂਆਤ ਨਹੀਂ ਕੀਤੀ। ਮੇਸੀ ਮੈਚ ਦੌਰਾਨ ਪੂਰੀ ਤਰ੍ਹਾਂ ਫਿੱਟ ਨਹੀਂ ਦਿਸੇ। ਉਹ ਦੋਵੇਂ ਹਾਫ ਟਾਈਮ 'ਚ ਮੈਦਾਨ 'ਤੇ ਉਤਰੇ ਪਰ ਗ੍ਰਾਨਾਡਾ ਨੇ ਰਾਮੋਨ ਅਜੀਜ ਦੇ ਦੂਜੇ ਹੀ ਮਿੰਟ ਵਿਚ ਕੀਤੇ ਗਏ ਗੋਲ ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਏਲਵਾਰੋ ਵਾਡਿਲੋ ਨੇ 66ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਦਿੱਤਾ। ਬਾਰਸੀਲੋਨਾ ਨੇ ਅਜੇ ਤਕ ਸਿਰਫ 2 ਹੀ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ ਅਤੇ ਉਸਦੇ ਸਿਰਫ 7 ਹੀ ਅੰਕ ਹਨ। ਇਹ 1994 ਦੇ ਬਾਅਦ ਤੋਂ ਉਸਦੀ ਸੈਸ਼ਨ ਵਿਚ ਕਾਫੀ ਖਰਾਬ ਸ਼ੁਰੂਆਤ ਹੈ।