ਮਾਰੀਸ਼ਸ ਦੀ ਇਕ ਖਿਡਾਰਨ ਨੇ ਦਲ ਪ੍ਰਮੁੱਖ ''ਤੇ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼

04/04/2018 12:33:08 PM

ਗੋਲਡ ਕੋਸਟ (ਬਿਊਰੋ)— ਰਾਸ਼ਟਰਮੰਡਲ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਹੋਰ ਵਿਵਾਦ ਪੈਦਾ ਹੋ ਗਿਆ ਹੈ ਜਦੋਂ ਮਾਰੀਸ਼ਸ ਦੀ ਇਕ ਖਿਡਾਰਨ ਨੇ ਟੀਮ ਅਧਿਕਾਰੀ 'ਤੇ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ। ਉਦਘਾਟਨ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਆਸਟਰੇਲੀਆਈ ਪੁਲਸ ਨੇ ਦੱਸਿਆ ਕਿ ਕਲ ਰਾਤ ਮਿਲੀ ਸ਼ਿਕਾਇਤ ਦੇ ਬਾਅਦ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਮਾਰੀਸ਼ਸ ਦੇ ਮੀਡੀਆ ਨੇ ਕਿਹਾ ਕਿ ਦਲ ਪ੍ਰਮੁੱਖ ਕੇ.ਸੀ. ਤੀਰੂਵੇਂਗਾਦਮ 'ਤੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਗੋਲਡ ਕੋਸਟ 'ਚ ਹੀ ਹੈ। ਉਪ ਕਮਿਸ਼ਨਰ ਸਟੀਵ ਜੀ. ਨੇ ਕਿਹਾ,''ਕਵੀਂਸਲੈਂਡ ਪੁਲਸ ਮਾਮਲੇ ਦੀ ਅਪਰਾਧਕ ਜਾਂਚ ਕਰ ਰਹੀ ਹੈ। ਇਹ ਸਾਡੀ ਤਰਜੀਹ 'ਚ ਹੈ ਅਤੇ ਕੁਝ ਦਿਨਾਂ 'ਚ ਮਸਲਾ ਹਲ ਹੋ ਜਾਵੇਗਾ।'' ਉਨ੍ਹਾਂ ਦੱਸਿਆ ਕਿ ਮਾਮਲਾ ਗਲਤ ਤਰੀਕੇ ਨਾਲ ਛੂਹਣ ਦਾ ਹੈ ਅਤੇ ਦੋਸ਼ੀ ਦੇ ਯਾਤਰਾ ਕਰਨ 'ਤੇ ਕੋਈ ਪਾਬੰਦੀ ਨਹੀਂ ਹੈ। ਖੇਡਾਂ ਦੇ ਮੁੱਖ ਕਾਰਜਕਾਰੀ ਡੇਵਿਡ ਨੇ ਕਿਹਾ ਕਿ ਉਹ ਹਾਲਾਤ ਨੂੰ ਲੈ ਕੇ ਫਿਰਕਮੰਦ ਹਨ। ਉਨ੍ਹਾਂ ਕਿਹਾ, ''ਕਿਸੇ ਵੀ ਤਰ੍ਹਾਂ ਦਾ ਖਰਾਬ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰਮੰਡਲ ਖੇਡਾਂ 'ਚ ਇਸ ਲਈ ਕੋਈ ਜਗ੍ਹਾ ਨਹੀਂ ਹੈ।''