ਵਿਰਾਟ ਤੋਂ ਬਾਅਦ ਹੁਣ ਬੁਮਰਾਹ ਦਾ ਹਮਸ਼ਕਲ ਆਇਆ ਸਾਹਮਣੇ, ਤਸਵੀਰਾਂ ਵਾਇਰਲ

09/20/2017 1:49:42 PM

ਨਵੀਂ ਦਿੱਲੀ— ਬਾਲੀਵੁੱਡ ਸਿਤਾਰੇ ਹੋਣ ਜਾਂ ਕ੍ਰਿਕਟਰ, ਹਮਸ਼ਕਲ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤੁਸੀਂ ਅਮਿਤਾਭ ਬੱਚਨ ਅਤੇ ਸਚਿਨ ਤੇਂਦੁਲਕਰ ਤੋਂ ਲੈ ਕੇ ਵਰਿੰਦਰ ਸਹਿਵਾਗ ਦੇ ਹਮਸ਼ਕਲ ਦੇਖੇ ਹੋਣਗੇ। ਹਾਲ ਹੀ ਵਿਚ ਹੁਣ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਬੁਮਰਾਹ ਦਾ ਬਿਲਕੁਲ ਹੂਬ-ਹੁ ਸ਼ਖਸ ਸਾਹਮਣੇ ਆਇਆ ਹੈ, ਜੋ ਕਿ ਭਾਰਤ ਵਿਚ ਨਹੀਂ ਸਗੋਂ ਪਾਕਿਸਤਾਨ ਵਿਚ ਹੈ।
ਜੀ ਹਾਂ, ਪਾਕਿਸਤਾਨ ਅਤੇ ਵਰਲਡ ਇਲੈਵਨ ਦੇ ਮੈਚ ਦੌਰਾਨ ਭਾਰਤੀ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਹਮਸ਼ਕਲ ਸਟੇਡੀਅਮ ਉੱਤੇ ਵਿਖਾਈ ਦਿੱਤਾ, ਜਿਸਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇਸਦੇ ਬਾਅਦ ਇਕ ਫੇਸਬੁੱਕ ਪੇਜ ਉੱਤੇ ਜਸਪ੍ਰੀਤ ਬੁਮਰਾਹ ਦੇ ਹਮਸ਼ਕਲ ਸ਼ਖਸ ਦੀ ਤਸਵੀਰ ਪੋਸਟ ਕੀਤੀ ਗਈ। ਇਸ ਤਸਵੀਰ ਨਾਲ ਇੱਕ ਸੁਨੇਹਾ ਵੀ ਲਿਖਿਆ ਗਿਆ- ਧੰਨਵਾਦ ਜਸਪ੍ਰੀਤ ਬੁਮਰਾਹ, ਪਾਕਿਸਤਾਨ ਆਉਣ ਲਈ ਅਤੇ ਵਰਲਡ ਇਲੈਵਨ ਬਨਾਮ ਪਾਕਿਸਤਾਨ ਦਾ ਮੈਚ ਦੇਖਣ ਲਈ। ਤੁਸੀ ਹਮੇਸ਼ਾ ਪਾਕਿਸਤਾਨ ਦੇ ਵੱਡੇ ਈਵੈਂਟਸ ਵਿਚ ਸਪੋਰਟ ਕਰਦੇ ਹੋ। ਧੰਨਵਾਦ, ਪਿਆਰ, ਪਾਕਿਸਤਾਨ ਵਲੋਂ।

ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇਕ ਹਮਸ਼ਕਲ ਵਿਖਾਈ ਦਿੱਤਾ ਸੀ। ਇਹ ਹਮਸ਼ਕਲ ਪਾਕਿਸਤਾਨ ਵਿਚ ਪਿੱਜਾ ਬਣਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਇਹ ਤਸਵੀਰ ਕਾਫ਼ੀ ਵਾਇਰਲ ਹੋਈ ਸੀ।