ਖਿਡਾਰੀਆਂ ਦੇ ਸ਼ਾਰਟਜ਼ ਫੜ੍ਹਨ ਨੂੰ ਲੈ ਕੇ ਲੜਾਈ ''ਚ ਇਕ ਪ੍ਰਸ਼ੰਸਕ ਨੇ ਮਾਰਿਆ ਛੁਰਾ

12/09/2019 12:36:45 PM

ਮਿਲਾਨ : ਖਿਡਾਰੀਆਂ ਦੇ ਸ਼ਾਰਟਜ਼ ਫੜ੍ਹਨ ਨੂੰ ਲੈ ਕੇ ਲੜਾਈ ਵਿਚ ਏ. ਸੀ. ਮਿਲਾਨ ਦੇ ਇਕ ਸਮਰਥਕ ਨੂੰ ਬੋਲੋਗਨਾ ਸਟੇਡੀਅਮ ਦੇ ਬਾਹਰ ਐਤਵਾਰ ਨੂੰ ਛੁਰਾ ਮਾਰ ਦਿੱਤਾ। 2 ਪ੍ਰਸ਼ੰਸਕਾਂ ਵਿਚਾਲੇ ਇਹ ਲੜਾਈ ਤਦ ਹੋਈ ਜਦੋਂ ਮਿਲਾਨ ਦੇ ਖਿਡਾਰੀਆਂ ਨੇ 3-2 ਨਾਲ ਮਿਲੀ ਜਿੱਤ ਤੋਂ ਬਾਅਦ ਆਪਣੀਆਂ ਜਰਸੀਆਂ ਅਤੇ ਸ਼ਾਰਟਸ ਦਰਸ਼ਕਾਂ ਵੱਲ ਸੁੱਟੇ। ਇਨ੍ਹਾਂ ਨੂੰ ਫੜ੍ਹਨ ਦੀ ਹੋੜ ਵਿਚ ਇਕ ਪ੍ਰਸ਼ੰਸਕ ਨੇ ਦੂਜੇ ਦੇ ਢਿੱਡ ਵਿਚ ਛੁਰਾ ਮਾਰ ਦਿੱਤਾ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਵਿਚਾਲੇ ਬਹਿਸ ਇਸ ਗੱਲ ਨੂੰ ਲੈ ਕੇ ਹੋਈ ਸੀ ਕਿ ਕਿਸਨੇ ਸ਼ਾਰਟ ਫੜ੍ਹਿਆ ਹੈ।