ਇਕ ਦਹਾਕੇ ਬਾਅਦ ਹੋਵੇਗੀ ਪਾਕਿਸਤਾਨ ਵਿਚ ਘਰੇਲੂ ਟੈਸਟ ਸੀਰੀਜ਼

11/14/2019 3:23:04 PM

ਲਾਹੌਰ : ਪਾਕਿਸਤਾਨ ਵਿਚ ਇਕ ਦਹਾਕੇ ਤੋਂ ਵੀ ਲੰਬੇ ਸਮੇਂ ਬਾੱਦ ਦੋ ਪੱਖੀ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਲਈ ਦਸੰਬਰ ਵਿਚ ਸ਼੍ਰੀਲੰਕਾਈ ਟੀਮ ਦੌਰੇ 'ਤੇ ਆਵੇਗੀ। ਦਿਲਚਸਪ ਗੱਲ ਇਹ ਹੈ ਕਿ ਸ਼੍ਰੀਲੰਕਾਈ ਟੀਮ 'ਤੇ ਹੀ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਲੱਗਭਗ ਬੰਦ ਹੈ। 2 ਮੈਚਾਂ ਦੀ ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਰਾਵਲਪਿੰਡੀ ਦੇ ਪਿੰਡੀ ਕ੍ਰਿਕਟ ਸਟੇਡੀਅਮ ਵਿਚ 11 ਤੋਂ 15 ਦਸੰਬਰ ਤਕ ਖੇਡਿਆ ਜਾਵੇਗਾ ਜਦਕਿ ਕਰਾਚੀ ਦੇ ਨੈਸਨਲ ਸਟੇਡੀਅਮ ਵਿਚ ਦੂਜਾ ਮੈਚ 19 ਤੋਂ 23 ਦਸੰਬਰ ਨੂੰ ਹੋਵੇਗਾ। ਇਹ ਸੀਰੀਜ਼ ਆਈ. ਸੀ. ਸੀ. ਵਰਲਡ ਕ੍ਰਿਕਟ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।

ਸਾਲ 2009 ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ ਦੀ ਬੱਸ 'ਤੇ ਲਾਹੌਰ ਗੱਦਾਫੀ ਸਟੇਡੀਅਮ ਦੇ ਬਾਹਰ ਅੱਤਵਾਦੀਆਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਵਿਚ ਕੁਝ ਖਿਡਾਰੀ ਜ਼ਖਮੀ ਵੀ ਹੋਏ ਸੀ। ਇਸ ਦੇ ਬਾਅਦ ਤੋਂ ਹੀ ਪਾਕਿਸਤਾਨ ਨੂੰ ਵਿਦੇਸ਼ੀ ਟੀਮਾਂ ਤੋਂ ਆਪਣੇ ਘਰੇਲੂ ਮੈਚ ਯੂ. ਏ. ਈ. ਵਿਚ ਖੇਡਣੇ ਪਏ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬਿਆਨ ਵਿਚ ਕਿਹਾ, ''ਸ਼੍ਰੀਲੰਕਾ ਨੂੰ ਪਹਿਲੇ ਅਕਤੂਬਰ ਵਿਚ ਟੈਸਟ ਖੇਡਣੇ ਸੀ ਅਤੇ ਦਸੰਬਰ ਵਿਚ ਉਹ ਸੀਮਤ ਓਵਰਾਂ ਲਈ ਵਾਪਸ ਆਉਂਦੀ ਪਰ ਮੈਚਾਂ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਟੈਸਟ ਦੀ ਜਗ੍ਹਾਵਾਂ ਦਾ ਅੰਦਾਜ਼ਾ ਲੱਗ ਸਕੇ।