ਸਾਇਨਾ ਨੂੰ ਵੱਡੇ ਪਰਦੇ ''ਤੇ ਪੇਸ਼ ਕਰਨਾ ਵੱਡੀ ਜ਼ਿੰਮੇਵਾਰੀ : ਸ਼ਰਧਾ ਕਪੂਰ

09/18/2017 1:16:34 AM

ਮੁੰਬਈ—ਓਲੰਪਿਕ ਕਾਂਸਾ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਣ ਲਈ ਤਿਆਰ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਇਹ ਉਸ ਦੇ ਜੀਵਨ ਦੀ ਸਭ ਤੋਂ ਚੁਣੌਤੀਪੂਰਨ ਫਿਲਮ ਹੈ।  ਸ਼ਰਧਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਸੀ। ਖਾਸ ਕਰਕੇ ਜਿਸ ਤਰ੍ਹਾਂ ਉਸ ਨੇ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕੀਤੀ, ਉਹ ਬੇਹੱਦ ਸ਼ਾਨਦਾਰ ਤੇ ਪ੍ਰੇਰਿਤ ਕਰਨ ਵਾਲੀ ਸੀ। ਸ਼ਰਧਾ ਇਨ੍ਹੀਂ ਦਿਨੀਂ 27 ਸਾਲਾ ਲੰਡਨ ਓਲੰਪਿਕ ਕਾਂਸਾ ਤਮਗਾ ਜੇਤੂ ਸਾਇਨਾ ਦੀ ਬਾਇਓਪਿਕ ਦੀਆਂ ਤਿਆਰੀਆਂ 'ਚ ਬਿਜ਼ੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਬੈਡਮਿੰਟਨ ਖੇਡਣ ਦਾ ਆਨੰਦ ਉਠਾ ਰਹੀ ਹੈ। ਅਭਿਨੇਤਰੀ ਨੇ ਕਿਹਾ, ''ਅਸੀਂ ਹਰ ਦਿਨ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇਕਰ ਮੇਰੇ ਹੱਥ ਅਤੇ ਪੈਰ ਦੁਖਦੇ ਹੋਣ ਤਾਂ ਮੈਂ ਪ੍ਰੈਕਟਿਸ ਕਰਨ ਨਹੀਂ ਜਾਂਦੀ। ਮੈਨੂੰ ਉਸ ਸਮੇਂ ਵੀ ਖੇਡਣ ਦਾ ਮਨ ਕਰਦਾ ਹੈ ਪਰ ਮੈਨੂੰ ਅਜਿਹੇ 'ਚ ਨਾ ਖੇਡਣ ਦੀ ਸਲਾਹ ਦਿੱਤੀ ਗਈ ਹੈ।''