ਰੇਪ ਮਾਮਲੇ ''ਚ ਸਟ੍ਰਾਈਕਰ ਰੋਬਿੰਨੋ ਨੂੰ 9 ਸਾਲ ਦੀ ਸਜ਼ਾ

11/24/2017 9:58:38 PM

ਨਵੀਂ ਦਿੱਲੀ— ਵਰਤਮਾਨ ਸਮੇਂ 'ਚ ਪੂਰੇ ਵਿਸ਼ਵ 'ਚ ਨੌਜਵਾਨਾਂ ਦਾ ਖੇਡਾਂ ਵੱਲ ਰੂਝਾਨ ਵਧਿਆ ਹੈ। ਵੱਖ-ਵੱਖ ਦੇਸ਼ ਆਪਣੇ ਕਿਸੇ ਵਿਸ਼ੇਸ ਖੇਡ ਕਰਕੇ ਚੋਟੀ 'ਤੇ ਹੈ। ਕੌਮਾਂਤਰੀ ਮੈਚਾਂ ਤੋਂ ਖਿਡਾਰੀਆਂ ਨੂੰ ਪਹਿਚਾਣ ਮਿਲਦੀ ਹੈ, ਉਸ ਨਾਲ ਖੇਡ ਵੱਲ ਕਰੀਅਰ ਅੱਗੇ ਵੱਧਦਾ ਹੈ। ਇਨ੍ਹਾਂ ਖੇਡਾਂ ਦੇ ਵਿਸਥਾਰ ਦੇ ਨਾਲ ਹੀ ਕਈ ਖਿਡਾਰੀ ਸੰਸਥਾ ਕਈ ਵਿਵਾਦਾਂ 'ਚ  ਵੀ ਰਹੇ ਹਨ। ਇਟਲੀ ਕੋਰਟ ਨੇ ਬ੍ਰਾਜ਼ੀਲ ਸਟ੍ਰਾਈਕਰ ਰੋਬਿੰਨੋ ਨੂੰ ਰੇਪ ਦੇ ਮਾਮਲੇ 'ਚ 9 ਸਾਲ ਦੀ ਜੇਲ ਦੀ ਸਜ਼ਾ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜਨਵਰੀ 2013 'ਚ ਬ੍ਰਾਜ਼ੀਲ ਸਟ੍ਰਾਈਕਰ ਰੋਬਿੰਨੋ, ਮਿਲਾਨ ਦੇ ਲਈ ਖੇਡਦੇ ਸਨ। ਜਾਣਕਾਰੀ ਅਨੁਸਾਰ ਰੋਬਿੰਨੋ 4 ਲੋਕਾਂ ਨਾਲ ਮਿਲ ਕੇ ਇਕ ਮਹਿਲਾ ਨੂੰ ਸ਼ਰਾਬ ਪਿਲਾਕੇ ਉਸਦੇ ਨਾਲ ਰੇਪ ਕੀਤਾ। ਇਸ ਮਾਮਲੇ 'ਚ ਇਟਾਲੀਅਨ ਕੋਰਟ ਨੇ 22 ਸਾਲ ਦੀ ਅਲਬਾਨਿਆਈ ਮਹਿਲਾ ਨਾਲ ਰੇਪ ਦੇ ਮਾਮਲੇ 'ਚ ਰੋਬਿੰਨ ਸਹਿਤ 5 ਲੋਕਾਂ ਨੂੰ ਦੋਸ਼ੀ ਦੱਸਿਆ। ਇਟਲੀ ਕੋਰਟ ਨੇ ਏ.ਸੀ. ਮਿਲਾਨ ਰਿਅਲ ਮੈਡ੍ਰਿਡ ਦੇ ਸਾਬਕਾ ਸਟ੍ਰਾਈਕਰ ਰੋਬਿੰਨੋ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ, ਬਾਕੀ ਗੇ 4 ਲੋਕਾਂ ਦੀ ਸਜ਼ਾ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲ ਸਕੀ ਹੈ।