ਪ੍ਰੋ ਕਬੱਡੀ ਲੀਗ ਦਾ 8ਵਾਂ ਸੀਜ਼ਨ 22 ਦਸੰਬਰ ਤੋਂ ਹੋਵੇਗਾ ਸ਼ੁਰੂ, ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ ਮੈਚ

12/02/2021 10:04:36 PM

ਨਵੀਂ ਦਿੱਲੀ- ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦਾ 8ਵਾਂ ਸੈਸ਼ਨ 22 ਦਸੰਬਰ ਤੋਂ ਸ਼ੁਰੂ ਹੋਵੇਗਾ ਜੋ ਦਰਸ਼ਕਾਂ ਦੇ ਬਿਨਾਂ ਖੇਡਿਆ ਜਾਵੇਗਾ। ਪੀ. ਕੇ. ਐੱਲ. ਦਾ 8ਵਾਂ ਸੈਸ਼ਨ ਯੂ ਮੁੰਬਾ ਤੇ ਬੈਂਗਲੁਰੂ ਬੁਲਸ ਦੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਤੇਲੁਗੂ ਟਾਈਟੰਸ ਦਾ ਸਾਹਮਣਾ ਤਮਿਲ ਥਲਾਈਵਾ ਨਾਲ ਹੋਵੇਗਾ। ਯੂ. ਵੀ. ਯੋਧਾ ਦੀ ਟੱਕਰ ਪਿਛਲੇ ਜੇਤੂ ਬੰਗਾਲ ਵਾਰੀਅਰਸ ਨਾਲ ਹੋਵੇਗੀ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੈਂਗਲੁਰੂ ਵ੍ਹਾਈਟਫੀਲਡ ਹੋਟਲ ਐਂਡ ਕੰਵੇਂਸ਼ਨ ਸੈਂਟਰ ਨੂੰ ਬਾਓ-ਬਬਲ (ਕੋਰੋਨਾ ਤੋਂ ਬਚਾਅ ਦੇ ਲਈ ਖਿਡਾਰੀਆਂ ਲਈ ਬਣਾਇਆ ਗਿਆ ਸੁਰੱਖਿਅਤ ਵਾਤਾਵਰਣ) 'ਚ ਬਦਲ ਦਿੱਤਾ ਗਿਆ ਹੈ। 12 ਟੀਮਾਂ ਰੁਕਣਗੀਆਂ ਤੇ ਖੇਡਣਗੀਆਂ।

ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ


ਪ੍ਰੋ ਕਬੱਡੀ ਲੀਗ ਦੇ ਪ੍ਰੋਗਰਾਮ ਜਾਰੀ ਹੋਣ ਤੋਂ ਬਾਅਦ ਵੀ. ਵੀ. ਪ੍ਰੋ ਕਬੱਡੀ ਲੀਗ ਦੇ ਕਮਿਸ਼ਨਰ ਤੇ ਮਸ਼ਾਲ ਸਪੋਰਟਸ ਦੇ ਸੀ. ਈ. ਓ. ਅਨੁਪਨ ਗੋਸਵਾਮੀ ਨੇ ਕਿਹਾ ਕਿ ਵੀ. ਵੀ. ਪ੍ਰੋ ਕਬੱਡੀ ਲੀਗ ਭਾਰਤ ਦੇ ਆਪਣੇ ਖੇਡ ਕਬੱਡੀ ਨੂੰ ਫਿਰ ਤੋਂ ਪ੍ਰਸਿੱਧ ਤੇ ਜ਼ਿੰਦਾ ਬਣਾਉਣ ਦੇ ਲਈ ਨਵੇਂ ਸਵਰੂਪ ਦੇ ਨਾਲ ਜਾਣੀ ਜਾਂਦੀ ਹੈ। ਸਾਡਾ ਟੀਚਾ ਇਸ ਖੇਡ ਨੂੰ ਫਿਰ ਤੋਂ ਇਕ ਨਵੀਂ ਉਚਾਈ ਦੇਣ ਦਾ ਹੈ। ਨਾਲ ਹੀ ਕਬੱਡੀ ਪ੍ਰੇਮੀਆਂ ਦੇ ਲਈ ਇਹ ਇਕ ਵੱਡੀ ਸੌਂਗਾਤ ਹੈ, ਜਿਸ ਨਾਲ ਉਸਦਾ ਖੂਬ ਮਨੋਰੰਜਨ ਵੀ ਹੁੰਦਾ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh