ਸਟਾਰ ਖਿਡਾਰੀਆਂ ਸਮੇਤ ਰਾਸ਼ਟਰੀ ਕੁਸ਼ਤੀ ਮੁਕਾਬਲੇ ''ਚ ਖੇਡਣਗੇ 800 ਪਹਿਲਵਾਨ

11/14/2017 8:53:03 PM

ਇੰਦੌਰ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਸਮੇਤ ਦੇਸ਼ ਦੇ 800 ਪਹਿਲਵਾਨ ਇੱਥੇ 15 ਤੋਂ 18 ਨਵੰਬਰ ਹੋਣ ਵਾਲ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ 'ਚ ਤਾਲ ਠੋਕਣਗੇ। ਮੁਕਾਬਲੇ 'ਚ ਦੇਸ਼ ਭਰ ਤੋਂ 800 ਪਹਿਲਵਾਨ, 100 ਕੋਚ ਅਤੇ 50 ਤਕਨੀਕੀ ਅਧਿਕਾਰੀ ਹਿੱਸਾ ਲੈਣਗੇ। ਟੂਰਨਾਮੈਂਟ ਦਾ ਇਸ ਸਾਲ ਮਹੱਤਵ ਇਸ ਕਾਰਨ ਵੀ ਵਧਾਇਆ ਗਿਆ ਹੈ ਕਿਉਂਕਿ ਦੋ ਵਾਰ ਓਲੰਪਿਕ 'ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਇਸ ਟੂਰਨਾਮੈਂਟ ਦੇ ਰਾਹੀਂ ਮੈਟ 'ਤੇ ਵਾਪਸੀ ਕਰ ਰਹੇ ਹਨ।


ਸੁਸ਼ੀਲ ਆਖਰੀ ਵਾਰ 2009 'ਚ ਰਾਸ਼ਟਰੀ ਚੈਂਪੀਅਨਸ਼ਿਪ 'ਚ ਖੇਡਿਆ ਸੀ। ਸੁਸ਼ੀਲ ਦਾ 2014 ਦੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਹ ਪਹਿਲਾਂ ਟੂਰਨਾਮੈਂਟ ਹੋਵੇਗਾ। ਸੁਸ਼ੀਲ ਦੇ ਆਉਣ ਨਾਲ ਇਸ ਟੂਰਨਾਮੈਂਟ 'ਚ ਇਕ ਅਲੱਗ ਹੀ ਮਾਹੌਲ ਪੈਂਦਾ ਹੋ ਗਿਆ ਹੈ । ਸੁਸ਼ੀਲ ਤੋਂ ਇਲਾਵਾ ਸਟਾਰ ਪਹਿਲਵਾਨ ਵਿਨੇਸ਼ ਫੌਗਾਟ ਦੀ ਮੌਜੂਦਗੀ ਵੀ ਟੂਰਨਾਮੈਂਟ 'ਚ ਹਿੱਸਾ ਲਵੇਗੀ। ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਦੇ ਨਾਲ ਪ੍ਰਵੀਨ ਰਾਣਾ ਅਤੇ ਰਵਿੰਦਰ ਖੱਤਰੀ 'ਤੇ ਅਨੁਸ਼ਾਨ ਹੀਣਤਾ ਦੇ ਕਾਰਨ ਲੱਗੀ ਪਬੰਧੀ ਹਟਾ ਦਿੱਤੀ ਗਈ ਹੈ ਜਿਸ ਨਾਲ ਇਹ ਤਿੰਨੇਂ ਹੀ ਪਹਿਲਵਾਨ ਹੁਣ ਰਾਸ਼ਟਰੀ ਚੈਂਪੀਅਨਸ਼ਿਪ 'ਚ ਖੇਡ ਸਕਣਗੇ।


ਟੂਰਨਾਮੈਂਟ 'ਚ ਹਰਿਆਣਾ ਵਲੋਂ ਰਿੰਤੂ, ਪੂਜਾ ਢਾਡਾ, ਗੀਤੀਕਾ ਜਾਖਰ, ਅਮਿਤ ਦਹਿਆ, ਅਮਿਤ ਧਰਖੜ, ਮੌਸਮ ਅਤੇ ਨਵੀਨ ਮੋਰ ਜਿਹੈ ਦਿੱਗਜ਼ ਪਹਿਲਵਾਨ ਖੇਡਣਗੇ। ਹਰਿਆਣਾ ਨੇ ਇਸ ਚੈਂਪੀਅਨਸ਼ਿਪ ਲਈ 60 ਪਹਿਲਵਾਨਾਂ ਦੀ ਟੀਮ ਉਤਰੀ ਹੈ। ਰਾਸ਼ਟਰੀ ਚੈਂਪੀਅਨਸ਼ਿਪ ਵਿਸ਼ਵ ਕੁਸ਼ਤੀ ਸੰਸਥਾ ਯੂਨਾਇਟੇਡ ਵਰਲਡ ਰੈਸਲਿੰਗ ਦੇ 10 ਵਜਨ ਵਰਗਾਂ ਦੇ ਨਵੇਂ ਨਿਯਮ ਦੇ ਅਨੁਸਾਰ ਖੇਡੀ ਜਾਵੇਗੀ।