ਰਗਬੀ ਦੇ ''ਬੈਡ ਬੁਆਏ'' ਮੰਨੇ ਜਾਂਦੇ ਡੈਨੀ ''ਤੇ ਫਿਦਾ ਹੋਈ 8 ਸਾਲ ਵੱਡੀ ਕੈਰੋਲੀਨ

04/03/2019 4:36:36 AM

ਜਲੰਧਰ - ਮਸ਼ਹੂਰ ਟੈਲੀਵਿਜ਼ਨ ਐਂਕਰ ਕੈਰੋਲੀਨ ਫਲੈਕ ਇਨ੍ਹੀਂ ਦਿਨੀਂ  ਆਪਣੇ ਤੋਂ 8 ਸਾਲ ਛੋਟੇ ਰਗਬੀ ਖਿਡਾਰੀ ਡੈਨੀ ਸਿਪ੍ਰਿਆਨੀ ਨਾਲ ਨੇੜਤਾ ਵਧਾਉਂਦੇ ਹੋਏ ਦਿਸ ਰਹੀ ਹੈ। ਬੇਤੇ ਦਿਨੀਂ ਕੈਰੋਲੀਨ ਤੇ ਡੈਨੀ ਨੂੰ ਕਾਰ ਵਿਚ ਗੁੱਡ ਬਾਏ ਕਿੱਸ ਦਿੰਦੇ ਹੋਏ ਦੇਖਿਆ ਗਿਆ ਸੀ। ਡੈਨੀ ਨੂੰ ਰਗਬੀ ਖੇਡ ਦਾ 'ਬੈਡ ਬੁਆਏ' ਮੰਨਿਆ ਜਾਂਦਾ ਹੈ। ਉਸ ਦੇ ਕੈਰੋਲੀਨ ਨਾਲ ਜੁੜਦੇ ਰਿਸ਼ਤੇ 'ਤੇ ਇਕ ਸੂਤਰ ਨੇ ਕਿਹਾ ਕਿ ਉਹ ਸਪੱਸ਼ਟ ਤੌਰ 'ਤੇ ਇਕ-ਦੂਜੇ ਦੇ ਨਾਲ ਹਨ। ਉਹ ਸ਼ਾਨਦਾਰ ਹਨ। ਉਨ੍ਹਾਂ ਦੀ ਟਿਊਨਿੰਗ ਬਹੁਤ ਹੀ ਜਲਦੀ ਹੋ ਗਈ।

PunjabKesariPunjabKesariPunjabKesari
ਸੂਤਰ ਨੇ ਕਿਹਾ ਕਿ ਭਾਵੇਂ ਹੀ ਰਿਸ਼ਤਿਆਂ ਦੇ ਮਾਮਲੇ ਵਿਚ ਡੈਨੀ 'ਬੈਡ ਬੁਆਏ' ਦੀ ਖਾਸੀਅਤ ਰੱਖਦਾ ਹੈ ਪਰ ਕੈਰੋਲੀਨ ਆਪਣੇ ਤੌਰ 'ਤੇ ਸਪੱਸ਼ਟ ਤੇ ਆਸਵੰਦ ਹੈ ਕਿ ਉਹ ਖੁਦ ਨੂੰ ਸੰਭਾਲ ਲਵੇਗੀ। ਇਕ ਹੋਰ ਸੂਤਰ ਦਾ ਕਹਿਣਾ ਹੈ ਕਿ ਕੈਰੋਲੀਨ ਨੂੰ ਡੈਨੀ ਦੀਆਂ ਸਾਰੀਆਂ ਹਰਕਤਾਂ ਬਾਰੇ ਜਾਣਕਾਰੀ ਹੈ ਪਰ ਉਹ ਮੰਨਦੀ ਹੈ ਕਿ ਇਸ ਉਮਰ ਵਿਚ ਇਹ ਸਭ ਆਮ ਚੀਜ਼ਾਂ ਹਨ।

PunjabKesariPunjabKesari PunjabKesari
ਜ਼ਿਕਰਯੋਗ ਹੈ ਕਿ ਡੈਨੀ ਤੇ ਕੈਰੋਲੀਨ ਪਿਛਲੇ ਦਿਨੀਂ ਉਸ ਸਮਰਸੈੱਟ ਹੋਟਲ ਦੇ ਬਾਹਰ ਦੇਖੇ ਗਏ ਸਨ, ਜਿਥੇ ਕੁਝ ਦਿਨ ਪਹਿਲਾਂ ਕੈਟ ਮਾਸ, ਜੇਮਸ ਕੋਰਡਨ, ਜੋਏ ਬਾਲ, ਮਿਲੀ ਮੈਕਨਟੋਸ਼ ਇਕੱਠੇ ਪਾਰਟੀ ਕਰਦੇ ਹੋਏ ਦਿਖਾਈ ਦਿੱਤੇ ਸਨ। ਇਥੇ ਹੀ ਕੈਰੋਲੀਨ ਪਹਿਲਾਂ ਇਕ ਕੁੱਤੇ ਨੂੰ ਘੁਮਾਉਂਦੇ ਹੋਏ ਦੇਖੀ ਗਈ। ਬਾਅਦ 'ਚ ਉਹ ਡੈਨੀ ਤੋਂ ਗੁੱਡ ਬਾਏ ਕਿੱਸ ਲੈ ਕੇ ਕਾਰ ਵਿਚ ਰਵਾਨਾ ਹੋ ਗਈ। ਦੱਸਿਆ ਜਾਂਦਾ ਹੈ ਕਿ ਦੋਵੇਂ ਦੋ ਦਿਨਾਂ ਤੋਂ ਇਸੇ ਹੋਟਲ 'ਚ ਰੁਕੇ ਹੋਏ ਸਨ।

PunjabKesari 


Gurdeep Singh

Content Editor

Related News