ਮਹਿਲਾ ਫੁੱਟਬਾਲ ਵਿਸ਼ਵ ਕੱਪ 2023 ਦੀ ਮੇਜਬਾਨੀ ਦੀ ਦੌੜ ’ਚ 8 ਦੇਸ਼

09/03/2019 8:46:03 PM

ਲੁਸਾਨੇ— ਫੀਫਾ ਨੇ ਮੰਗਲਵਾਰ ਨੂੰ ਕਿਹਾ ਕਿ 2023 ’ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੀ ਮੇਜਬਾਨੀ ਦੀ ਦਾਅਵੇਦਾਰੀ ’ਚ 8 ਦੇਸ਼ ਸ਼ਾਮਿਲ ਹਨ, ਜਿਸ ’ਚ ਪਹਿਲੀ ਵਾਰ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦੌੜ ’ਚ ਪਹਿਲਾਂ ਬੈਲਜ਼ੀਅਮ ਤੇ ਬੋਲੀਵਿਆ ਵੀ ਸ਼ਾਮਿਲ ਸਨ ਪਰ 2 ਸਤੰਬਰ ਨੂੰ ਦਾਅਵੇਦਾਰੀ ਜਮਾ ਕਰਵਾਉਣ ਦੀ ਆਖਰੀ ਤਾਰੀਖ ਤੋਂ ਪਹਿਲਾਂ ਉਨ੍ਹਾਂ ਨੇ ਨਾਂ ਵਾਪਸ ਲੈ ਲਿਆ। ਮੇਜਬਾਨ ਦੇਸ਼ ਦੇ ਨਾਂ ਦਾ ਫੈਸਲਾ ਮਈ ’ਚ ਹੋਵੇਗਾ। ਅਰਜਨਟੀਨਾ, ਆਸਟਰੇਲੀਆ, ਕੋਲੰਬੀਆ, ਜਾਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਮੇਜਬਾਨੀ ਦੀ ਦੌੜ ’ਚ ਸ਼ਾਮਿਲ ਹਨ। ਦੱਖਣੀ ਕੋਰੀਆ ਨੇ ਸੰਕੇਤ ਦਿੱਤਾ ਹੈ ਕਿ ਉਹ ਉਤਰ ਕੋਰੀਆ ਦੇ ਨਾਲ ਇਸ ਆਯੋਜਨ ਦੀ ਸਹਿ-ਮੇਜਬਾਨੀ ਕਰਨਾ ਚਾਹੇਗਾ। ਇਸ ਸਾਲ ਫਰਾਂਸ ’ਚ ਹੋਏ ਵਿਸ਼ਵ ਕੱਪ ’ਚ 24 ਚੀਮਾਂ ਨੇ ਹਿੱਸਾ ਲਿਆ ਸੀ ਪਰ ਟੂਰਨਾਮੈਂਟ ਦੀ ਸਫਲਤਾ ਤੋਂ ਫੀਫਾ ਨੇ ਇਸ ’ਚ 32 ਟੀਮਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ।

Gurdeep Singh

This news is Content Editor Gurdeep Singh