73 ਸਾਲਾ ਸੁਨੀਤਾ ਲਈ ਉਮਰ ਸਿਰਫ 1 ਨੰਬਰ

02/21/2019 2:45:44 AM

ਨਵੀਂ ਦਿੱਲੀ- ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਹਿੱਸਾ ਲੈਣ ਨੂੰ ਤਿਆਰ 73 ਸਾਲ ਦੀ ਸੁਨੀਤਾ ਪ੍ਰਸੰਨਾ ਦਾ ਕਹਿਣਾ ਹੈ ਕਿ ਉਸ ਦੇ ਲਈ ਉਮਰ ਸਿਰਫ 1 ਨੰਬਰ 'ਤੇ ਹੈ। ਉਹ ਇਹੀ ਸਾਬਤ ਕਰਨ ਲਈ ਦੌੜਦੀ ਹੈ। ਸੁਨੀਤਾ ਪਿਛਲੇ 10 ਸਾਲਾਂ ਵਿਚ 75 ਤੋਂ ਵੱਧ ਮੈਰਾਥਨ ਵਿਚ ਦੌੜ ਚੁੱਕੀ ਹੈ।
ਸੁਨੀਤਾ 24 ਫਰਵਰੀ ਨੂੰ ਹੋਣ ਵਾਲੇ ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਹਿੱਸਾ ਲੈਣ ਵਾਲੀ ਸਭ ਤੋਂ ਵੱਧ ਉਮਰ ਵਾਲੀ ਮਹਿਲਾ ਦੌੜਾਕ ਹੋਵੇਗੀ। ਉਹ ਦੂਸਰੀ ਵਾਰ ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਦੌੜੇਗੀ।

Gurdeep Singh

This news is Content Editor Gurdeep Singh