70 ਸਾਲ ਦੇ ਹੋਏ ਲਿਟਿਲ ਮਾਸਟਰ ਗਵਾਸਕਰ, ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ

07/10/2019 4:03:34 PM

ਸਪੋਰਟਸ ਡੈਸਕ : ਭਾਰਤ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ, ਜਿਨ੍ਹਾਂ ਨੂੰ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਜਿਹੇ ਦਿੱਗਜ ਬੱਲੇਬਾਜ ਆਪਣਾ ਆਇਡਲ ਮੰਣਦੇ ਹਨ, ਦੁਨੀਆ ਨੇ ਜਿਨ੍ਹਾਂ ਨੂੰ ਦ ਲਿਟਿਲ ਮਾਸਟਰ ਨਾਂ ਦਾ ਤਮਗਾ ਦਿੱਤਾ, ਕ੍ਰਿਕਟ ਦੇ ਗਹਿਣਾ ਕਹੇ ਜਾਣ ਵਾਲੇ ਸੁਨੀਲ ਗਾਵਸਕਰ ਦਾ ਅੱਜ ਜਨਮਦਿਨ ਹੈ। 10 ਜੁਲਾਈ 1949 ਨੂੰ ਜਨਮੇਂ ਗਾਵਸਕਰ ਅੱਜ 70 ਸਾਲ ਦੇ ਹੋ ਗਏ ਹਨ। ਗਾਵਸਕਰ ਟੈਸਟ ਕ੍ਰਿਕਟ 'ਚ ਸਭ ਤੋਂ ਪਹਿਲਾਂ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। 

ਗਾਵਸਕਰ ਨਾਲ ਜੁੜੀਆਂ ਕੁਝ ਖਾਸ ਗੱਲਾਂ -
— ਗਵਾਸਕਰ ਬਚਪਨ 'ਚ ਇਕ ਰੈਸਲਰ ਬਣਦੇ ਚਾਹੁੰਦੇ ਸਨ। ਉਹ ਮਹਾਨ ਪਹਿਲਵਾਨ ਮਾਰੂਤੀ ਵਦਰ ਦੇ ਬਹੁਤ ਵੱਡੇ ਫੈਨ ਸਨ। ਕ੍ਰਿਕਟ ਦੀ ਪ੍ਰਤੀ ਉਨ੍ਹਾਂ ਦੀ ਰੂਚੀ ਆਪਣੇ ਮਾਮਾ ਮਾਧਵ ਮੰਤਰੀ  ਨੂੰ ਖੇਡਦਾ ਦੇਖਣ ਤੋਂ ਬਾਅਦ ਵਧੀ।

— ਸੁਨੀਲ ਗਵਾਸਕਰ ਨੂੰ ਸਾਲ 1980 'ਚ ਪਦਮ ਭੂਸ਼ਣ ਐਵਾਰਡ ਨਾਲ ਨਵਾਜ਼ਿਆ ਗਿਆ ਸੀ। 
— ਗਵਾਸਕਰ ਟੈਸਟ ਕ੍ਰਿਕਟ 'ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਦੇ ਟੈਸਟ 'ਚ 34 ਸੈਂਕੜੇ ਹਨ, ਇਨ੍ਹਾਂ ਦਾ ਇਹ ਰਿਕਾਰਡ 20 ੈਸਾਲ ਤੱਕ ਬਰਕਰਾਰ ਰਿਹਾ।
— ਉਹ ਹਾਲ ਹੀ 'ਚ ਕੁਮੈਂਟਟੇਟਰ ਦੇ ਤੌਰ 'ਤੇ ਕ੍ਰਿਕਟ ਨਾਲ ਜੁੜੇ ਹਨ। ਪਰ ਕੁਮੈਂਟਰੀ ਕਰਨ ਤੋਂ ਪਹਿਲਾਂ ਇਕ ਟੈਸਟ ਤੇ ਪੰਜ ਵਨ ਡੇ ਮੈਚਾਂ 'ਚ ਰੈਫਰੀ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

— ਗਵਾਸਕਰ ਕ੍ਰਿਕੇਟ ਦੇ ਮੈਦਾਨ ਤੋਂ ਇਲਾਵਾ ਸਿਲਵਰ ਸਕ੍ਰੀਨ 'ਤੇ ਵੀ ਆਪਣਾ ਜਾਦੂ ਬਖੇਰ ਚੁੱਕੇ ਹਨ। ਗਵਾਸਕਰ ਮਰਾਠੀ ਫਿਲਮ 'ਸਾਵਲੀ ਪ੍ਰੇਮਾਚੀ' 'ਚ ਲੀਡ ਰੋਲ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮ 'ਮਾਲਾਮਾਲ' 'ਚ ਵੀ ਉਨ੍ਹਾਂ ਨੇ ਛੋਟਾ ਜਿਹਾ ਰੋਲ ਕੀਤਾ ਹੈ।