60 ਫੀਸਦੀ ਫੈਨਜ਼ ਦਾ ਮੰਨਣਾ- 2020 ''ਚ IPL ਦੀ ਵਾਪਸੀ ਸੰਭਵ

05/04/2020 12:47:11 PM

ਨਵੀਂ ਦਿੱਲੀ : ਪ੍ਰਸਿੱਧ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਨੂੰ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਹ ਤੈਅ ਨਹੀਂ ਹੈ ਕਿ ਇਸ ਸਾਲ ਆਈ. ਪੀ. ਐੱਲ. ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਦੀ 2020 ਵਿਚ ਵਾਪਸੀ ਸੰਭਵ ਹੈ। ਭਾਰਤ ਦੇ ਪ੍ਰਮੁੱਖ ਫੈਂਟਸੀ ਸਪੋਰਟਸ ਪਲੈਟਫਾਰਮ 'ਚੋਂ ਇਕ ਮਈ ਟੀਮ 11 ਨੇ 10,000 ਲੋਕਾਂ ਦੇ ਵਿਚਾਰ ਲੈਂਦੇ ਹੋਏ ਇਕ ਸਰਵੇ ਦਾ ਆਯੋਜਨ ਕੀਤਾ। ਇਹ ਦੇਸ਼ ਦਾ ਪਹਿਲਾ ਅਜਿਹਾ ਸਰਵੇ ਸੀ, ਜਿਸ ਵਿਚ ਫੈਨਜ਼ ਦੀ ਖੇਡਾਂ ਦੀ ਵਾਪਸੀ ਦੇ ਪ੍ਰਤੀ ਮਾਨਸਿਕ ਸਥਿਤੀ ਬਾਰੇ ਜਾਣਿਆ ਗਿਆ ਤੇ ਸਪੋਰਟਸ ਵਪਾਰ 'ਤੇ ਕੀ ਅਸਰ ਪਵੇਗਾ, ਇਸ ਦਾਵੀ ਇਕ ਅੰਦਾਜ਼ਾ ਲਾਇਆ ਗਿਆ ਹੈ।

ਇਕ ਸਰਵੇ ਦੇ ਪ੍ਰਮੁੱਖ ਨਿਰਪੱਖ ਰੂਪ ਨਾਲ ਇਕ ਨਤੀਜਾ ਕੱਢ ਸਕੇ ਹਨ ਕਿ ਅਜੇ ਵੀ 60 ਫੀਸਦੀ ਭਾਰਤੀ ਕ੍ਰਿਕਟ ਫੈਨਜ਼ ਇਹ ਉਮੀਦ ਲਈ ਬੈਠੇ ਹਨ ਕਿ 2020 ਵਿਚ ਆਈ. ਪੀ. ਐੱਲ. ਦਾ ਆਯੋਜਨ ਸੰਭਵ ਹੈ ਪਰ ਕਦੋਂ ਇਸ 'ਤੇ ਸਰਵੇ ਵਿਚ ਵਿਵਾਦ ਦਿਖਾਈ ਦਿੱਤਾ। 40 ਫੀਸਦੀ ਲੋਕਾਂ ਨੇ ਇਹ ਸਾਫ ਤੌਰ 'ਤੇ ਮੰਨਿਆ ਕਿ ਆਈ.  ਪੀ. ਐੱਲ. ਦਾ ਆਯੋਜਨ 2020 ਵਿਚ ਪਹੁਤ ਹੀ ਮੁਸ਼ਕਿਲ ਲਗਦਾ ਹੈ। 

Ranjit

This news is Content Editor Ranjit