6 ਫੁੱਟ ਲੰਬੀ ਹੈ ਗੋਲਫਰ ਲੈਕਸੀ ਥਾਂਪਸਨ, ਛੋਟੀ ਉਮਰ ''ਚ ਜਿੱਤਿਆ ਸੀ LPGA ਟੂਰਨਾਮੈਂਟ

02/03/2019 9:14:22 PM

ਜਲੰਧਰ - ਯੂ. ਐੱਸ. ਦੇ ਫਲੋਰਿਡਾ ਵਿਚ ਜਨਮੀ ਲੈਕਸੀ ਥਾਂਪਸਨ ਨੂੰ ਸੰਭਾਵਿਤ ਮਹਿਲਾ ਗੋਲਫ ਦੀਆਂ ਸਭ ਤੋਂ ਸੁੰਦਰ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। 6 ਫੁੱਟ ਲੰਬੀ ਲੈਕਸੀ ਦੇ ਨਾਂ ਛੋਟੀ ਉਮਰ ਵਿਚ ਐੱਲ. ਪੀ. ਜੀ. ਏ. ਟੂਰਨਾਮੈਂਟ ਜਿੱਤਣ ਦਾ ਰਿਕਾਰਡ ਦਰਜ ਹੈ। ਲੈਕਸੀ ਨੇ ਜਦੋਂ ਨੇਵੀਸਟਾਰ ਐੱਲ. ਪੀ. ਜੀ. ਏ. ਕਲਾਸਿਕ ਜਿੱਤਿਆ ਸੀ, ਉਦੋਂ ਉਸਦੀ ਉਮਰ 16 ਸਾਲ, 7 ਮਹੀਨੇ ਤੇ 8 ਦਿਨ ਦੀ ਸੀ। ਇਸ ਤੋਂ ਬਾਅਦ ਲੈਕਸੀ ਨੇ ਲੇਡੀਜ਼ ਯੂਰਪੀਅਨ ਟੂਰ ਵਿਚ ਵੀ ਬਾਜ਼ੀ ਮਾਰੀ। ਉਥੇ ਉਹ ਦੂਜੀ ਸਭ ਤੋਂ ਨੌਜਵਾਨ ਜੇਤੂ ਰਹੀ।


ਇਸ ਸਾਲ ਦੁਬਈ ਲੇਡੀਜ਼ ਮਾਸਟਰਸ ਵਿਚ ਵੀ ਉਸ ਨੇ ਜਲਵਾ ਬਿਖੇਰ ਕੇ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਲੈਕਸੀ ਛੋਟੀ ਉਮਰ ਵਿਚ ਹੀ ਵੱਡੇ ਮੁਕਾਮ ਹਾਸਲ ਕਰਨ ਤੋਂ ਬਾਅਦ ਮਾਡਲਿੰਗ ਜਗਤ ਵਿਚ ਵੀ ਫੇਮਸ ਹੋ ਗਈ। ਉਹ ਕਈ ਮਸ਼ਹੂਰ ਬ੍ਰਾਂਡ ਲਈ ਮਾਡਲਿੰਗ ਕਰ ਚੁੱਕੀ ਹੈ। ਉਸਦਾ ਸਵਿਮਿੰਗ ਪੂਲ ਕੰਡੇ ਦੋ ਪੀਸ ਬਿਕਨੀ ਵਿਚ ਕਰਵਾਇਆ ਗਿਆ ਫੋਟੋਸ਼ੂਟ ਬੇਹੱਦ ਮਸ਼ਹੂਰ ਹੋਇਆ ਸੀ। ਇਸਦੇ ਇਲਾਵਾ ਉਸ ਨੇ ਹੈਲੋ ਬੁਆਏਜ਼ ਮੈਗਜ਼ੀਨ ਲਈ ਵੀ ਪੋਜ਼ ਦਿੱਤੇ। ਉਥੇ ਹੀ ਉਹ ਬਦਨ 'ਤੇ ਤੌਲੀਆ ਰੱਖ ਕੇ ਖਿਚਵਾਈ ਗਈ ਆਪਣੀ ਫੋਟੋ ਲਈ ਬੇਹੱਦ ਮਕਬੂਲ ਹੋਈ ਸੀ।


ਜ਼ਿਕਰਯੋਗ ਹੈ ਕਿ ਲੈਕਸੀ ਉਦੋਂ 12 ਸਾਲ ਦੀ ਸੀ, ਜਦੋਂ ਉਸ ਨੇ ਗੋਲਫ ਖੇਡਣਾ ਸ਼ੁਰੂ ਕੀਤਾ ਸੀ। ਉਹ ਯੂ. ਐੱਸ. ਵੂਮੈਨਸ ਓਪਨ ਵਿਚ ਕੁਆਲੀਫਾਈ ਕਰਨ ਵਾਲੀ ਸਭ ਤੋਂ ਨੌਜਵਾਨ ਮੁਕਾਬਲੇਬਾਜ਼ ਵੀ ਰਹੀ ਹੈ। ਉਹ ਹੁਣ ਐੱਲ. ਪੀ. ਜੀ. ਏ. ਰੈਂਕਿੰਗ ਵਿਚ 5ਵੇਂ ਸਥਾਨ 'ਤੇ ਕਾਬਜ਼ ਹੈ। ਉਸਦੇ ਨਾਂ ਕੁਲ 3 ਪ੍ਰੋਫੈਸ਼ਨਲ ਟੂਰ ਜਿੱਤਣ ਦਾ ਰਿਕਾਰਡ ਹੈ। 10 ਵਾਰ ਉਹ ਐੱਲ. ਪੀ. ਜੀ. ਏ. ਟੂਰ, ਇਕ ਵਾਰ ਲੇਡੀਜ਼ ਯੂਰਪੀਅਨ ਟੂਰ, 1 ਵਾਰ ਜਾਪਾਨ ਐੱਲ. ਪੀ. ਜੀ. ਏ. ਟੂਰ ਜਿੱਤ ਚੁੱਕੀ ਹੈ। ਲੈਕਸੀ ਦੇ ਦੋ ਭਰਾ ਹਨ, ਜਿਹੜੇ ਗੋਲਫ ਖੇਡਦੇ ਹਨ।