ਸਪਾਟ ਫਿਕਸਿੰਗ ਦੇ ਮਾਮਲੇ ''ਚ ਪਾਕਿ ਦੇ ਇਸ ਖਿਡਾਰੀ ''ਤੇ ਲੱਗੀ 5 ਸਾਲ ਦੀ ਪਾਬੰਦੀ

09/20/2017 3:39:07 PM

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਦੇ ਸਪਾਟ ਫਿਕਸਿੰਗ ਟ੍ਰਿਬਿਊਨਲ ਨੇ ਬੁੱਧਵਾਰ ਨੂੰ ਖਾਲਿਦ ਲਤੀਫ ਉੱਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। 31 ਸਾਲ ਦੇ ਇਸ ਸਲਾਮੀ ਬੱਲੇਬਾਜ਼ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਖਾਲਿਦ ਉਨ੍ਹਾਂ 6 ਕ੍ਰਿਕਟਰਾਂ ਵਿਚ ਸ਼ਾਮਲ ਸੀ, ਜਿਸਦੇ ਨਾਲ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਸਪਾਟ ਫਿਕਸਿੰਗ ਮਾਮਲੇ ਵਿਚ ਪੁੱਛ-ਗਿਛ ਕੀਤੀ ਗਈ ਸੀ। ਇਸ ਤੋਂ ਪਹਿਲਾਂ 30 ਅਗਸਤ ਨੂੰ ਸ਼ਾਰਜੀਲ ਖਾਨ ਉੱਤੇ 5 ਹੀ ਸਾਲ ਦੀ ਪਾਬੰਦੀ ਲਗਾਈ ਗਈ ਸੀ।
ਪਾਕਿਸਤਾਨ ਸੁਪਰ ਲੀਗ ਦੇ ਦੂਜੇ ਸੀਜ਼ਨ ਵਿਚ ਸਪਾਟ ਫਿਕਸਿੰਗ ਮਾਮਲੇ ਵਿਚ ਸ਼ਾਰਜੀਲ ਦੇ ਇਲਾਵਾ ਖਾਲਿਦ ਲਤੀਫ ਦਾ ਵੀ ਨਾਮ ਸੀ। ਇਨ੍ਹਾਂ ਦੋਨਾਂ ਖਿਡਾਰੀਆਂ ਨੂੰ ਫਰਵਰੀ ਵਿਚ ਪੀ.ਐਸ.ਐਲ. ਦੇ ਦੂਜੇ ਦਿਨ ਦੁਬਈ ਤੋਂ ਆਪਣੇ ਦੇਸ਼ ਭੇਜ ਦਿੱਤਾ ਗਿਆ ਸੀ। ਖਾਲਿਦ ਨੇ ਪਾਕਿਸਤਾਨ ਵਲੋਂ ਆਖਰੀ ਵਾਰ 27 ਸਤੰਬਰ 2016 ਨੂੰ ਟੀ-20 ਖੇਡਿਆ ਸੀ। ਖਾਲਿਦ ਨੇ 5 ਵਨਡੇ ਦੇ ਇਲਾਵਾ 13 ਟੀ-20 ਕੌਮਾਂਤਰੀ ਵਿਚ ਪਾਕਿਸਤਾਨ ਦੀ ਤਰਜਮਾਨੀ ਕੀਤੀ ਸੀ।