5 ਰਿਕਾਰਡ, ਜੋ ਇਸ ਵਿਸ਼ਵ ਕੱਪ ''ਚ ਟੁੱਟ ਸਕਦੇ ਹਨ

06/13/2018 3:22:02 AM

ਜਲੰਧਰ — ਉਂਝ ਤਾਂ ਫੁੱਟਬਾਲ ਵਿਸ਼ਵ ਕੱਪ ਦੌਰਾਨ ਕਿਹੜਾ ਰਿਕਾਰਡ ਕਦੋਂ ਟੁੱਟੇ, ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ ਪਰ ਮੌਜੂਦਾ ਵਿਸ਼ਵ ਕੱਪ ਵਿਚ ਕੁਝ ਇਸ ਤਰ੍ਹਾਂ ਦੇ ਰਿਕਾਰਡ ਹਨ, ਜਿਨ੍ਹਾਂ ਦੇ ਟੁੱਟਣ ਦੀਆਂ ਸੰਭਾਵਨਾਵਾਂ ਇਸ ਵਾਰ ਸਭ ਤੋਂ ਜ਼ਿਆਦਾ ਹਨ।

ਸਭ ਤੋਂ ਉਮਰਦਰਾਜ਼ ਖਿਡਾਰੀ ਹੋਵੇਗਾ ਹੈਦਰੀ :
ਮਿਸਰ ਦਾ ਕਪਤਾਨ ਐੱਸਮ ਐੱਲ ਹੈਦਰੀ ਦੀ ਉਮਰ 45 ਸਾਲ 3 ਮਹੀਨੇ ਹੈ। ਉਰੂਗਵੇ ਖਿਲਾਫ ਪਹਿਲਾ ਮੈਚ ਖੇਡਦਿਆਂ ਹੀ ਉਹ ਫਾਰੇਡ ਮੌਂਡ੍ਰੈਂਗਨ (43 ਸਾਲ 3 ਦਿਨ) ਦਾ ਸਭ ਤੋਂ ਜ਼ਿਆਦਾ ਉਮਰ 'ਚ ਵਿਸ਼ਵ ਕੱਪ ਖੇਡਣ ਦਾ ਰਿਕਾਰਡ ਤੋੜ ਦੇਵੇਗਾ।
ਕੋਸਟਾ ਰਿਕਾ ਤੋੜੇਗਾ ਮੈਕਸੀਕੋ ਦਾ ਰਿਕਾਰਡ :
ਕੋਸਟਾ ਰਿਕਾ ਦੀ ਟੀਮ ਪਿਛਲੇ 5 ਮੈਚਾਂ ਵਿਚ ਬ੍ਰਾਜ਼ੀਲ ਨੂੰ ਹਰਾ ਚੁੱਕੀ ਹੈ। ਜੇਕਰ ਉਹ ਸਰਬੀਆ ਨੂੰ ਹਰਾਉਣ ਤੋਂ ਬਾਅਦ ਬ੍ਰਾਜ਼ੀਲ ਨੂੰ ਵੀ ਹਰਾ ਦਿੰਦੀ ਹੈ ਤਾਂ ਉਹ ਮੈਕਸੀਕੋ ਦਾ ਰਿਕਾਰਡ ਤੋੜੇਗੀ। ਮੈਕਸੀਕੋ ਨੇ ਯੂ. ਐੱਸ. ਏ. ਨੂੰ 6 ਵਾਰ ਲਗਾਤਾਰ ਹਰਾਇਆ ਹੈ।
ਬਤੌਰ ਕਪਤਾਨ ਮੇਸੀ ਤੋੜੇਗਾ ਰਿਕਾਰਡ : 
ਬਤੌਰ ਕਪਤਾਨ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਡਿਆਗੋ ਮਾਰਾਡੋਨਾ ਨੇ ਬਣਾਇਆ ਸੀ। ਹੁਣ ਅਰਜਨਟੀਨਾ ਦਾ ਕਪਤਾਨ ਲਿਓਨਿਲ ਮੇਸੀ, ਜੋ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਹੈ, ਇਸ ਰਿਕਾਰਡ ਨੂੰ ਤੋੜ ਸਕਦਾ ਹੈ।
2 ਪਲੇਅਰ ਅਜਿਹੇ, ਜੋ ਕੋਚ ਬਣ ਕੇ ਖਿਤਾਬ ਲਿਆਏ :
ਵਿਸ਼ਵ ਕੱਪ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੇ 2 ਹੀ ਪਲੇਅਰ ਹਨ, ਜੋ ਜਦੋਂ ਵੀ ਖੇਡੇ ਤਾਂ ਟੀਮ ਲਈ ਖਿਤਾਬ ਜਿੱਤੇ। ਜਦੋਂ ਕੋਚ ਬਣੇ, ਉਦੋਂ ਹੀ ਦੇਸ਼ ਲਈ ਖਿਤਾਬ ਲੈ ਕੇ ਆਏ। ਇਸ ਵਾਰ ਫਰਾਂਸ ਦੇ ਕੋਚ ਡਿਡੀਏਰ ਡੈਂਸਚੈਪ 'ਤੇ ਵੀ ਨਜ਼ਰਾਂ ਰਹਿਣਗੀਆਂ। ਉਹ ਵੀ ਇਸ ਤਰ੍ਹਾਂ ਦਾ ਤੀਸਰਾ ਪਲੇਅਰ ਬਣ ਸਕਦਾ ਹੈ। 
ਉਰੂਗਵੇ-ਪੁਰਤਗਾਲ ਦੇ ਕੋਚ ਬਣਾਉਣਗੇ ਰਿਕਾਰਡ :
ਰਾਊਂਡ-16 ਵਿਚ ਜੇਕਰ ਉਰੂਗਵੇ-ਪੁਰਤਗਾਲ ਦੇ ਕੋਚ ਆਸਕਰ ਤਬਰੇਜ਼ ਅਤੇ ਫਰਨਾਂਡੋ ਸੇਂਟੋਸ ਪਹੁੰਚੇ ਤਾਂ ਇਹ ਰਿਕਾਰਡ ਬਣੇਗਾ। ਅਸਲ ਵਿਚ ਦੋਵਾਂ ਦੀ ਉਮਰ ਉਦੋਂ ਤੱਕ 135 ਸਾਲ ਅਤੇ 3 ਮਹੀਨੇ ਹੋ ਜਾਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ਗਰੀਸ ਅਤੇ ਨਾਈਜੀਰੀਆ ਦੇ ਕੋਚਾਂ (133 ਸਾਲ, 9 ਮਹੀਨੇ) ਦੇ ਨਾਂ 'ਤੇ ਸੀ।