ਇਹ ਹਨ ਦੁਨੀਆ ਦੀ 5 ਸਭ ਤੋਂ ਖੂਬਸੂਰਤ ਮਹਿਲਾ ਸਪੋਰਟਸ ਐਂਕਰਸ, ਜਿਨ੍ਹਾਂ ਦੇ ਲੋਕ ਹਨ ਦਿਵਾਨੇ

06/02/2020 5:13:24 PM

ਸਪੋਰਟਸ ਡੈਸਕ : ਕ੍ਰਿਕਟ ਦੀ ਦੁਨੀਆ ’ਚ ਹਰ ਕ੍ਰਿਕਟਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ’ਚ ਹੁੰਦੀ ਹੈ। ਦੁਨੀਆ ਦੇ ਕੋਨੇ-ਕੋਨੇ ’ਚ ਉਹ ਇਕ ਮਸ਼ਹੂਰ ਚਿਹਰਾ ਹੁੰਦੇ ਅਤੇ ਆਪਣੇ ਕਰੋੜਾਂ ਪ੍ਰਸ਼ੰਸਕਾਂ ਦਾ ਪਿਆਰ ਸਮੇਂ-ਸਮੇਂ ’ਤੇ ਵੱਖ ਵੱਖ ਅੰਦਾਜ਼ ਲੈਂਦੇ ਰਹਿੰਦੇ ਹਨ। ਹਾਲਾਂਕਿ ਤੁਸੀਂ ਕਈ ਫਿਲਮੀ ਅਭੀਨੇਤਰੀਆਂ ਦੀ ਖੂਬਸੂਰਤੀ ਦੇ ਚਰਚੇ ਸੁੱਣੇ ਹੋਣਗੇ, ਪਰ ਅਸੀਂ ਦੱਸ ਦੇਈਏ ਕਿ ਇਨ੍ਹਾਂ ਤੋਂ ਇਲਾਵਾ ਸਪੋਰਟਸ ਨੂੰ ਹੋਸਟ ਕਰਨ ਵਾਲੀਆਂ ਮਹਿਲਾ ਐਂਕਰ ਵੀ ਇਨ੍ਹਾਂ ਤੋਂ ਘੱਟ ਨਹੀਂ ਹੁੰਦੀਆਂ ਹਨ। ਮੈਚ ਦੇ ਦੌਰਾਨ ਲਾਈਵ ਸ਼ੋਅ ਕਰਦੇ ਹੋਏ ਇਹ ਐਂਕਰ ਫੈਨਜ਼ ਦਾ ਧਿਆਨ ਆਪਣੀ ਵੱਲ ਖਿੱਚਣ ’ਚ ਹਮੇਸ਼ਾ ਕਾਮਯਾਬ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ 5 ਕ੍ਰਿਕਟ ਮਹਿਲਾ ਐਂਕਰਸ ਦੇ ਬਾਰੇ ’ਚ ਦਸਾਂਗੇ।

ਮੇਲ ਮੈਕਲਾਂਫਿੰਗ
ਮੇਲ ਇਕ ਆਸਟਰੇਲੀਆਈ ਸਪੋਟਰਸ ਐਂਕਰ ਹੈ, ਜਿਸ ਨੇ 2013 ’ਚ ਨੈੱਟਵਰਕ ਟੇਨ ਜੁਆਇਨ ਕੀਤਾ ਸੀ। ਮੇਲ ਨੇ ਆਸਟ੍ਰੇਲੀਆ ਪ੍ਰੀਮੀਅਰ ਞਜ-20 ਟੂਰਨਾਮੈਂਟ, ਬੀਗ ਬੈਸ਼ ਲੀਗ ਨੂੰ ਹੋਸਟ ਕੀਤਾ ਸੀ। ਮੇਲ ਫਾਕਸ ਸਪੋਟਰਸ ਲਈ ਵੀ ਕੰਮ ਕਰ ਚੁੱਕੀ ਹੈ। ਮੇਲ ਬੇਹੱਦ ਹੀ ਖੂਬਸੁਰਤ ਹਨ ਅਤੇ ਗਰਾਊਂਡ ’ਤੇ ਇਹ ਹਮੇਸ਼ਾ ਆਪਣੀ ਹਾਜ਼ਰੀ ਦਰਜ ਕਰਾਉਣ ’ਚ ਕਾਮਯਾਬ ਰਹਿੰਦੀਆਂ ਹਨ।

ਮਯਾਂਤੀ ਲੈਂਗਰ
ਭਾਰਤ ਦੀ ਰਹਿਣ ਵਾਲੀ ਮਯਾਂਤੀ ਲੈਂਗਰ ਇਕ ਇੰਡੀਅਨ ਟੀ. ਵੀ ਸਪੋਟਰਸ ਜਰਨਲਿਸਟ ਹਨ। ਉਨ੍ਹਾਂ ਨੇ ਆਪਣਾ ਕਰੀਅਰ ਫੀਫਾ ਵਲਰਡ ਕੱਪ ਨੂੰ ਹੋਸਟ ਕਰਕੇ ਸ਼ੁਰੂ ਕੀਤਾ ਸੀ।  ਇਸ ਤੋਂ ਬਾਅਦ ਮਯਾਂਤੀ ਲੈਂਗਰ ਨੇ ਕ੍ਰਿਕਟ ਵੱਲ ਆਪਣਾ ਰੁੱਖ ਕੀਤਾ। 2011 ਦੇ ਵਲਰਡ ਕੱਪ ’ਚ ਚਾਰੂ ਸ਼ਰਮਾ ਦੇ ਨਾਲ ਇਨ੍ਹਾਂ ਨੇ ਆਪਣੀ ਹਾਜ਼ਰੀ ਦਰਜ ਕਰਾਈ ਅਤੇ ਛੇਤੀ ਹੀ ਮਸ਼ਹੂਰ ਹੋ ਗਈ।

ਲੌਰਾ ਮੈਕਗੋਲਡਰਿਕ
ਨਿਊਜ਼ੀਲੈਂਡ ਦੀ ਲੌਰਾ ਮੈਕਗੋਲਡਰਿਕ ਇਕ ਟੀ. ਵੀ.  ਪ੍ਰਜੈਂਟਰ ਦੇ ਨਾਲ-ਨਾਲ ਇਕ ਰੇਡੀਓ ਜੋਕੀ ਵੀ ਹਨ ਜੋ ਕ੍ਰਿਕੇਟ ਸ਼ੋਅ ਵੀ ਹੋਸਟ ਕਰਦੀ ਹੈ। ਚਦ ਕ੍ਰਿਕਟ ਸ਼ਾਜ ਨਿਊਜ਼ੀਲੈਂਡ ਦਾ ਇਕ ਟੀ. ਵੀ. ਪ੍ਰੋਗਰਾਮ ਹੈ। ਇਹ ਨਿਊਜ਼ੀਲੈਂਡ ਕ੍ਰਿਕਟਰ ਮਾਰਟਿਨ ਗੁਪਟਿਲ ਦੀ ਪਤਨੀ ਹੈ। ਸ਼ੋਅ ਦੇ ਦੌਰਾਨ ਇਨ੍ਹਾਂ ਦੀ ਖੂਬਸੂਰਤੀ ਦੇ ਨਾਲ-ਨਾਲ ਇਨ੍ਹਾਂ ਦੀ ਕ੍ਰਿਕਟ ਨਾਲੇਜ ਵੀ ਦੇਖਣ ਲਾਇਕ ਹੁੰਦੀ ਹੈ।

ਐਂਬਰਿਨ
ਐਂਬਰਿਨ ਲਕਸ ਚੈਨਲ ਸੁਪਰਸਟਾਰ 2007 ਦੀ ਟਾਪ 10 ਕੰਟੇਸਟੈਂਟ ’ਚ ਸ਼ਾਮਲ ਸੀ। ਐਂਬਰਿਨ ਬੇਹੱਦ ਖੂਬਸੂਰਤ ਐਂਬਰਿਨ ਪ੍ਰੀਮੀਅਰ ਟੀ-20 ਟੂਰਨਾਮੈਂਟ ਤੋਂ ਸਭ ਦੀ ਪਸੰਦੀਦਾ ਬਣ ਗਈ। ਇਨ੍ਹਾਂ ਨੂੰ ਬੰਗਲਾਦੇਸ਼ ਥਰਡ ਪ੍ਰੀਮੀਅਰ ਲੀਗ ਲਈ ਬਤੌਰ ਐਂਕਰ ਇਸ ਦੀ ਚੋਣ ਕੀਤੀ ਗਈ ਸੀ। ਐਂਬਰਿਨ ਬੰਗਲਾਦੇਸ਼ ਦੇ ਕਈ ਟੀ. ਵੀ. ਚੈਨਲ ਦੇ ਸ਼ੋਅ ਵੀ ਹੋਸਟ ਕਰਦੀ ਹੋਈ ਨਜ਼ਰ ਆਉਂਦੀ ਹੈ।

ਈਸ਼ਾ ਗੁਹਾ
ਸਾਬਕਾ ਕ੍ਰਿਕਟਰ ਬੰਗਾਲੀ ਬਾਲਾ ਈਸ਼ਾ ਟੋਆ ਇੰਗਲੈਂਡ ’ਚ ਕ੍ਰਿਕਟ ਨੂੰ ਪ੍ਰਤੀਨਿਧ ਕਰਦੀ ਹਨ। ਗੁਆ ਇਕ ਸਪੋਟਰਸ ਵੈਬਸਾਈਟ ਲਈ ਲੇਖ ਵੀ ਲਿੱਖਦੀ ਹੈ।  ਗੁਆ ਨੇ 2012 ’ਚ ਆਈ. ਟੀ. ਵੀ. ਚੈਨਲ ’ਚ ਆਈ. ਪੀ. ਐੱਲ. ਨੂੰ ਪੇਸ਼ ਕਰਨ ’ਚ ਸਹਿ-ਪੇਸ਼ਕਰ ਦੀ ਭੂਮਿਕਾ ਨਿਭਾਈ ਸੀ।

Davinder Singh

This news is Content Editor Davinder Singh