5 ਕਰੋੜ ਦੀ ਇਨਾਮੀ ਰਾਸ਼ੀ ਵਾਲੀ ਪੋਕਰ ਚੈਂਪੀਅਨਸ਼ਿਪ ਦਾ ਧਮਾਕੇਦਾਰ ਆਗਾਜ਼

01/15/2020 7:16:24 PM

ਮੁੰਬਈ : ਭਾਰਤ ਵਿਚ ਪੋਕਰ ਨੂੰ ਬਤੌਰ ਇਕ ਖੇਡ ਨਵਾਂ ਮੰਚ ਦੇਣ ਲਈ ਗੋਆ ਦੇ ਪਣਜੀ ਵਿਚ 14-19 ਜਨਵਰੀ ਤੱਕ ਚੱਲਣ ਵਾਲੀ 5 ਕਰੋੜ ਰੁਪਏ ਦੀ ਭਾਰੀ ਰਕਮ ਵਾਲੀ ਇਨਾਮੀ ਰਾਸ਼ੀ ਪੋਕਰ ਚੈਂਪੀਅਸ਼ਿਪ ਦਾ ਆਯੋਜਨ ਕੀਤਾ ਗਿਆ  ਹੈ, ਜਿਸ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਅੰਦਾਜ਼ ਵਿਚ ਹੋਈ। ਤਾਸ਼ ਦੀ ਇਸ ਖੇਡ ਪੋਕਰ ਨੂੰ ਅਜੇ ਤੱਕ ਰੋਮਾਂਚ ਅਤੇ ਮਨੋਰੰਜਨ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਹੁਣ ਭਾਰਤ ਵਿਚ ਪੋਕਰ ਦੇ ਦਿਵਾਨੇਆਂ ਦੀ ਲਗਾਤਾਰ ਵੱਧਦੀ ਗਿਣਤੀ ਅਤੇ ਖਾਸਕਰ ਨੌਜਵਾਨਾਂ ਵਿਚ ਇਸ ਦੀ ਚਾਹਤ ਨੂੰ ਦੇਖਦੇ ਹੋਏ ਪੋਕਰ ਨੂੰ ਬਤੌਰ ਖੇਡ ਸਥਾਪਿਤ ਕਰਨ ਲਈ ਪੋਕਰ ਚੈਂਪੀਅਨਸ਼ਿਪ ਵਰਗੇ ਟੂਰਨਾਮੈਂਟਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ।

ਪਣਜੀ ਦੇ ਬਿੱਗ ਡੈਡੀ ਕੈਸਿਨੋ ਵਿਚ ਆਯੋਜਿਤ ਇਸ ਚੈਂਪੀਅਨਸ਼ਿਪ ਵਿਚ ਵੱਡੀ ਗਿਣਤੀ ਵਿਚ ਖਿਡਾਰੀ ਲਾਈਵ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਹਨ, ਜਿਸ ਦੀ ਇਨਾਮੀ ਰਾਸ਼ੀ ਕਰੀਬ 5 ਕਰੋੜ ਰੁਪਏ ਰੱਖੀ ਗਈ ਹੈ। ਇਸ ਦੇ ਜੇਤੂ ਨੂੰ ਪੋਕਰ ਚੈਂਪੀਅਨ 2020 ਦੇ ਖਿਤਾਬ ਨਾਲ ਨਵਾਜ਼ਿਆ ਜਾਵੇਗਾ। ਗੋਆ ਦੇ ਕੈਸਿਨੋ ਵਿਚ ਪੋਕਰ ਚੈਂਪੀਅਨਸ਼ਿਪ ਦੀ ਸ਼ੁਰੂਆਤ ਦੇ ਨਾਲ 2019 ਦੇ ਸੈਸ਼ਨ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿਛਲੇ ਸੈਸ਼ਨ ਵਿਚ ਰਾਜ ਤਲਵਾਰ ਅਤੇ ਪ੍ਰਣਯ ਚਾਵਲਾ ਜੇਤੂ ਬਣੇ ਸੀ।