5 ਅਰਬ ਦੇਸ਼ਾਂ ਨੇ ਕਤਰ ਤੋਂ ਮੇਜ਼ਬਾਨੀ ਖੋਹਣ ਦੀ ਮੰਗ ਕੀਤੀ

07/16/2017 10:44:57 PM

ਲੰਡਨ-5 ਅਰਬ ਦੇਸ਼ਾਂ ਨੇ ਕਤਰ 'ਤੇ ਅੱਤਵਾਦੀ ਸੰਗਠਨਾਂ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਾਉਂਦਿਆਂ ਉਸ ਤੋਂ 2022 ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹਣ ਦੀ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਤੋਂ ਮੰਗ ਕੀਤੀ ਹੈ। ਸਵਿਟਜ਼ਰਲੈਂਡ ਦੀ ਇਕ ਵੈੱਬਸਾਈਟ ਮੁਤਾਬਕ, ''ਅਰਬ ਦੇ 5 ਦੇਸ਼ ਸਾਊਦੀ ਅਰਬ, ਯਮਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ ਤੇ ਮਿਸਰ  ਨੇ ਫੀਫਾ ਨੂੰ ਸਮੂਹਿਕ ਰੂਪ ਨਾਲ ਲਿਖੇ ਇਕ ਪੱਤਰ ਵਿਚ ਅਧਿਆਏ 85 ਦੇ ਤਹਿਤ ਕਵਰ ਤੋਂ 2022 ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹਣ ਦੀ ਮੰਗ ਕੀਤੀ ਹੈ। ਹਾਲਾਂਕਿ ਫੀਫਾ ਮੁਖੀ ਗਿਆਨੀ ਇਨਫੈਂਟਿਨੋ ਨੇ ਅਜਿਹੇ ਕਿਸੇ ਵੀ ਪੱਤਰ ਦੇ ਮਿਲਣ ਤੋਂ ਇਨਕਾਰ ਕੀਤਾ ਹੈ।