ਬੰਗਲਾਦੇਸ਼ ਵਿਚ ਇਕ ਮੈਚ ਦੌਰਾਨ ਲੱਗੇ 48 ਚੌਕੇ ਅਤੇ 70 ਛੱਕੇ

01/28/2020 4:51:17 PM

ਢਾਕਾ : ਬੰਗਲਾਦੇਸ਼ ਵਿਚ 50 ਓਵਰਾਂ ਦੀ ਇਕ 2 ਪੱਖੀ ਸੀਰੀਜ਼ ਦੇ ਇਕ ਮੈਚ ਵਿਚ ਬੱਲੇਬਾਜ਼ਾਂ ਨੇ 48 ਛੱਕੇ ਅਤੇ 70 ਚੌਕੇ ਲਾਏ ਜਦਕਿ ਇਸ ਮੈਚ ਵਿਚ ਕੁਲ 818 ਦੌੜਾਂ ਬਣੀਆਂ। ਨਾਰਥ ਬੰਗਾਲ ਕ੍ਰਿਕਟ ਅਕੈਡਮੀ ਨੇ ਇਹ ਮੈਚ 46 ਦੌੜਾਂ ਨਾਲ ਜਿੱਤਿਆ। ਉਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ 'ਤੇ 432 ਦੌੜਾਂ ਬਣੀਆਂ।  ਜਵਾਬ ਵਿਚ ਟੈਲੇਂਟ ਹੰਟ ਕ੍ਰਿਕਟ ਅਕੈਡਮੀ 7 ਵਿਕਟਾਂ 'ਤੇ 386 ਦੌੜਾਂ ਹੀ ਬਣਾ ਸਕੀ। ਨਾਰਥ ਬੰਗਾਲ ਦੇ ਖਿਡਾਰੀਆਂ ਨੇ 27 ਅਤੇ ਵਿਰੋਧੀ ਟੀਮ ਨੇ 21 ਛੱਕੇ ਲਾਏ। ਬੰਗਲਾਦੇਸ਼ ਦੇ ਘਰੇਲੂ ਮੈਚਾਂ ਵਿਚ ਕਈ ਵਾਰ ਹੈਰਾਨ ਕਰਨ ਵਾਲੇ ਨਤੀਜੇ ਨਿਕਲਦੇ ਹਨ। ਇਹੀ ਵਜ੍ਹਾ ਹੈ ਕਿ ਇੱਥੇ ਮੈਚ ਫਿਕਸਿੰਗ ਦੇ ਦੋਸ਼ ਲਗਦੇ ਰਹਿੰਦੇ ਹਨ।

ਬੰਗਲਾਦੇਸ਼ ਦੀ ਘਰੇਲੂ ਕ੍ਰਿਕਟ ਵਿਚ ਪਹਿਲਾਂ ਵੀ ਅਜਿਹੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਹੁੰਦੀਆਂ ਰਹਿੰਦਿਆਂ ਹਨ। ਸਾਲ 2017 ਵਿਚ ਖੇਡੇ ਗਏ ਇਕ ਮੁਕਾਬਲੇ ਵਿਚ ਤਾਂ ਇਕ ਓਵਰ ਵਿਚ 80 ਦੌੜਾਂ ਬਣ ਗਈਆਂ। ਦਰਅਸਲ ਗੇਂਦਬਾਜ਼ ਨੇ ਵਾਈਡ ਅਤੇ ਨੋ ਬਾਲ ਸੁੱਟ ਕੇ ਜਾਣਬੁੱਝ ਕੇ ਮੈਚ ਹਾਰਨ ਲਈ ਇਕ ਓਵਰ ਵਿਚ 92 ਦੌੜਾਂ ਤਕ ਦੇ ਦਿੱਤੀਆਂ ਸੀ। ਬਾਅਦ ਵਿਚ ਉਸ ਗੇਂਦਬਾਜ਼ 'ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ।

PunjabKesari

ਇੰਨਾ ਹੀ ਨਹੀਂ ਇਸ ਤੋਂ ਇਲਾਵਾ ਢਾਕਾ ਸੈਕੰਡ ਡਿਵੀਜ਼ਨ ਦੇ ਇਕ ਮੈਚ ਵਿਚ ਲਾਲਮਟਿਆ ਕਲੱਬ ਦੇ ਇਕ ਗੇਂਦਬਾਜ਼ ਨੇ ਪਹਿਲੇ ਹੀ ਓਵਰ ਵਿਚ 13 ਵਾਈਡ ਅਤੇ 3 ਨੋ ਬਾਲ ਸੁੱਟੀਆਂ ਸੀ। ਖਾਸ ਗੱਲ ਇਹ ਸੀ ਕਿ ਸਾਰੀਆਂ ਗੇਂਦਾਂ ਚੌਕਿਆਂ ਲਈਆਂ ਗਈਆਂ ਸੀ। ਇਸ ਓਵਰ ਵਿਚ 80 ਦੌੜਾਂ ਬਣੀਆਂ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਮੈਚ ਵਿਚ ਲਾਲਮਟਿਆ ਕਲੱਬ 14 ਓ੍ਹਰਾਂ ਵਿਚ 88 ਦੌੜਾਂ 'ਤੇ ਸਿਮਟ ਗਿਆ ਸੀ। ਜਿਸ ਤੋਂ ਬਾਅਦ ਵਿਰੋਧੀ ਟੀਮ ਨੇ ਸਿਰਫ 4 ਗੇਂਦਾਂ ਵਿਚ 92 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਸੀ।


Related News