ਭਾਰਤ ਦੇ 4 ਮੁੱਕੇਬਾਜ਼ ਥਾਈਲੈਂਡ ਓਪਨ ਦੇ ਫਾਈਨਲ ''ਚ ਪੁੱਜੇ

04/06/2022 8:54:00 PM

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ, ਗੋਵਿੰਦ ਸਾਹਨੀ, ਵਰਿੰਦਰ ਸਿੰਘ ਤੇ ਮੋਨਿਕਾ ਨੇ ਆਪਣੇ-ਆਪਣੇ ਮੁਕਾਬਲਿਆਂ ਵਿਚ ਜਿੱਤ ਦੇ ਨਾਲ ਥਾਈਲੈਂਡ ਓਪਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਪਿਛਲੇ ਸੈਸ਼ਨ ਵਿਚ 75 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤਣ ਵਾਲੇ ਆਸ਼ੀਸ਼ ਨੇ 81 ਕਿ. ਗ੍ਰਾ. ਦੇ ਸੈਮੀ-ਫਾਈਨਲ ਮੁਕਾਬਲੇ ਵਿਚ ਇੰਡੋਨੇਸ਼ੀਆ ਦੇ ਮਖਾਇਲ ਰਾਬਰਟ ਮੁਸਕਿਤਾ 'ਤੇ 5-0 ਨਾਲ ਆਸਾਨ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ


ਪੁਰਸ਼ਾਂ ਦੇ 48 ਕਿ. ਗ੍ਰਾ. ਵਰਗ ਵਿਚ ਗੋਵਿੰਦ ਨੂੰ ਵਿਅਤਨਾਮ ਦੇ ਗੁਏਨ ਲਿਨ ਫੁੰਗ ਖਿਲਾਫ ਸਖਤ ਮਿਹਨਤ ਕਰਨੀ ਪਈ। ਇਸ ਮੁਕਾਬਲੇ ਵਿਚ ਦੋਵਾਂ ਮੁੱਕੇਬਾਜ਼ਾਂ ਨੇ ਇਕ-ਦੂਜੇ 'ਤੇ ਕਈ ਹਮਲੇ ਕੀਤੇ ਪਰ ਭਾਰਤੀ ਖਿਡਾਰੀ ਨੇ 4-1 ਦੇ ਖੰਡਿਤ ਫੈਸਲੇ ਨਾਲ ਜਿੱਤ ਦਰਜ ਕੀਤੀ। ਪੁਰਸ਼ਾਂ ਦੇ 60 ਕਿ. ਗ੍ਰਾ. ਸੈਮੀਫਾਈਨਲ ਵਿਚ ਵਰਿੰਦਰ ਨੂੰ ਫਿਲਿਸਤੀਨ ਦੇ ਅਬਦੇਲ ਰਹਿਮਾਨ ਅਬੁਨਾਬ ਨੇ ਵਾਕਓਵਰ ਦਿੱਤਾ। 26 ਸਾਲਾ ਮੋਨਿਕਾ ਨੇ ਸੈਮੀਫਾਈਨਲ ਵਿਚ ਵਿਅਤਨਾਮ ਦੀ ਟਰਾਨ ਥੀ ਦੀਮ ਕੀਊ ਨੂੰ ਆਸਾਨੀ ਨਾਲ ਹਰਾ ਕੇ 48 ਕਿ. ਗ੍ਰਾ. ਦੇ ਫਾਈਨਲ ਵਿਚ ਜਗ੍ਹਾ ਬਣਾਈ।

ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh