34ਵਾਂ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ

09/17/2017 12:39:23 AM

ਜਲੰਧਰ(ਰਾਹੁਲ)- ਭਾਰਤ ਦਾ ਪ੍ਰਸਿੱਧ 34ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਚ 23 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ। ਸੁਰਜੀਤ ਸਿੰਘ ਦੀ 7 ਜਨਵਰੀ 1984 ਨੂੰ ਜਲੰਧਰ ਨਜ਼ਦੀਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਸ. ਸੁਰਜੀਤ ਸਿੰਘ ਨੇ ਹਾਕੀ ਦੇ ਪੱਧਰ ਨੂੰ ਸਿਖਰ ਤੱਕ ਪਹੁੰਚਾਉਣ ਲਈ ਆਖਰੀ ਸਮੇਂ ਤੱਕ ਕੋਸ਼ਿਸ਼ ਜਾਰੀ ਰੱਖੀ ਸੀ। ਜ਼ਿਲਾ ਅਧਿਕਾਰੀ ਅਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਮੁਖੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਪੁਰਸ਼ ਵਰਗ 'ਚ 12 ਅਤੇ ਮਹਿਲਾ ਵਰਗ ਵਿਚ 7 ਟੀਮਾਂ ਹਿੱਸਾ ਲੈਣਗੀਆਂ।