ਭਾਰਤ ''ਚ ਸ਼ੁਰੂ ਹੋਵੇਗੀ 333 ਪ੍ਰੋ ਬਾਸਕਟਬਾਲ ਲੀਗ

08/19/2017 6:39:49 PM

ਨਵੀਂ ਦਿੱਲੀ— ਸਾਲ 2020 ਦੇ ਟੋਕੀਓ ਓਲੰਪਿਕ 'ਚ ਖੇਡ ਦੇ ਰੂਪ 'ਚ ਸ਼ਾਮਲ ਕੀਤੇ ਗਏ 333 ਬਾਸਕਟਬਾਲ ਦੀ ਪ੍ਰੋ ਲੀਗ ਦੇ ਭਾਰਤ 'ਚ 2018 'ਚ ਆਯੋਜਨ ਤੋਂ ਪਹਿਲਾਂ ਸਤੰਬਰ 'ਚ 333 ਰੋਡ ਟੂ ਮੈਕਸਿਕੋ ਦਾ ਆਯੋਜਨ ਗੁਰੂਗ੍ਰਾਮ 'ਚ ਕੀਤਾ ਜਾਵੇਗਾ, ਜਿਸ ਦੇ ਜੇਤੂ ਨੂੰ ਫੀਬਾ 333 ਵਿਸ਼ਵ ਟੂਰ 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਭਾਰਤ 'ਚ ਅੰਤਰਰਾਸ਼ਟਰੀ 333 ਪ੍ਰੋ ਬਾਸਕਟਬਾਲ ਲੀਗ ਦੇ ਆਯੋਜਨ ਦਾ ਐਲਾਨ ਸ਼ਨੀਵਾਰ ਨੂੰ ਇਥੇ ਇਕ ਪੱਤਰਕਾਰ ਸੰਮੇਲਨ 'ਚ ਕੀਤਾ ਗਿਆ।
ਇਸ ਦੇ ਆਯੋਜਨ ਦੀ ਜ਼ਿੰਮੇਵਾਰੀ ਬਾਈਕੇਵੀਕੇ ਇੰਟਰਪ੍ਰਾਈਜੇਜ਼ ਪ੍ਰਾਈਵੇਟ ਲਿਮਟਿਡ ਕੋਲ ਹੈ, ਜਿਸ ਦੇ ਸੀ. ਈ. ਓ. ਰੋਹਿਤ ਬਖਸ਼ੀ ਅਤੇ 333 ਫੀਬਾ ਡਿਵਲਪਮੈਂਟ ਮੈਨੇਜ਼ਰ ਰਾਬਰਟ ਰੀਬਲਿੰਗਰ ਨੇ ਫਿਲਮ ਬਾਸਕਟਬਾਲ ਨੂੰ ਫੀਬਾ ਨੇ ਦੂਜੇ ਅਧਿਕਾਰਿਕ ਖੇਡ ਦੇ ਤੌਰ 'ਤੇ ਸ਼ਾਮਲ ਕੀਤਾ ਹੈ, ਜਿਸ 'ਚ 8 ਪੁਰਸ਼ ਅਤੇ 8 ਮਹਿਲਾ ਟੀਮਾਂ ਹਿੱਸਾ ਲੈਣਗੀਆਂ। ਇਸ ਖੇਡ ਦਾ ਇਹ ਨਵਾ ਫਾਰਮੈਟ ਬਾਸਕਟਬਾਲ ਦੇ ਅੱਧੇ ਕੋਰਟ 'ਤੇ ਖੇਡਿਆ ਜਾਂਦਾ ਹੈ। ਜਿਸ 'ਚ ਟੀਮਾਂ 'ਚ 3-3 ਖਿਡਾਰੀ ਸ਼ਾਮਲ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ 333 ਪ੍ਰੋ ਬਾਸਕਟਬਾਲ ਲੀਗ ਦਾ ਆਯੋਜਨ ਭਾਰਤ 'ਚ 2018 'ਚ ਕੀਤਾ ਜਾਵੇਗਾ। ਇਸ ਦੀ ਤਿਆਰੀ ਲਈ 16 ਅਤੇ 17 ਸਤੰਬਰ ਨੂੰ ਗੁਰੂਗ੍ਰਾਮ 'ਚ 333 ਰੋਡ ਟੂ ਮੈਕਸਿਕੋ ਦਾ ਆਯੋਜਨ ਹੋਵੇਗਾ, ਜਿਸ 'ਚ ਕੁੱਲ 12 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ 'ਚੋਂ 6 ਟੀਮਾਂ ਭਾਰਤ ਵਲੋਂ ਅਤੇ 6 ਟੀਮਾਂ ਵਿਦੇਸ਼ੀ ਹੋਣਗੀਆਂ। ਵਿਦੇਸ਼ੀ ਟੀਮਾਂ 'ਚ ਜਾਪਾਨ ਦੀਆਂ ਤਿੰਨ ਟੀਮਾਂ ਹਾਮਾਮਾਤਸੁ, ਅਲਬੋਰਾਦਾ ਅਤੇ ਯੋਕਾਹਾਮਾ, ਮਲੇਸ਼ੀਆ ਦੀ ਰਾਸ਼ਟਰੀ ਟੀਮ, ਸ਼੍ਰੀਲੰਕਾ ਦੀ ਪ੍ਰੈਜੀਡੈਂਟ ਟੀਮ ਅਤੇ ਮਾਲਦੀਵ ਦੀ ਇਕ ਟੀਮ ਸ਼ਾਮਲ ਹਨ।