ਬੈਂਗਲੁਰੂ ਤੇ ਚੇਨਈ ਦੇ ਮੈਚ ''ਚ ਲੱਗੇ 33 ਛੱਕੇ, ਬਣਾਇਆ ਰਿਕਾਰਡ

04/26/2018 2:59:10 AM

ਜਲੰਧਰ—ਚਿੰਨਾਸਵਾਮੀ ਸਟੇਡੀਅਮ 'ਚ ਇਕ ਵਾਰ ਫਿਰ ਛੱਕਿਆਂ ਦਾ ਮੀਂਹ ਦੇਖਣ ਨੂੰ ਮਿਲਿਆ। ਚੇਨਈ ਸੁਪਰ ਕਿੰਗਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦੌਰਾਨ ਕੁਲ 33 ਛੱਕੇ ਲੱਗੇ। ਇਹ ਇਕ ਮੈਚ 'ਚ ਲੱਗੇ ਸਭ ਤੋਂ ਵੱਧ ਲੱਗੇ ਛੱਕਿਆਂ ਦੇ ਮਾਮਲੇ 'ਚ ਵਿਸ਼ਵ ਦਾ ਦੂਜਾ ਸਰਵਸ਼੍ਰੇਸ਼ਠ ਰਿਕਾਰਡ ਹੈ। ਇਸ ਤੋਂ ਪਹਿਲਾਂ ਸੇਂਟਰਲ ਡਿਸਟ੍ਰਿਕਟ ਅਤੇ ਓਟਾਗੋ ਵਿਚਾਲੇ ਖੇਡ ਗਏ ਮੈਚ ਦੌਰਾਨ 2016 'ਚ 34 ਛੱਕੇ ਲੱਗੇ ਸਨ। 
ਫਿਲਹਾਲ ਚੇਨਈ ਨਾਲ ਪਹਿਲੇ ਖੇਡਦੇ ਹੋਏ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ 16 ਛੱਕੇ ਮਾਰੇ ਸਨ। ਟੀਚੇ ਦਾ ਪਿਛਾ ਕਰਨ ਉਤਰੀ ਚੇਨਈ ਦੀ ਟੀਮ ਨੇ ਵੀ 17 ਛੱਕੇ ਮਾਰ ਕੇ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਆਈ.ਪੀ.ਐੱਲ. 'ਚ ਇਕ ਮੈਚ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਦਿੱਲੀ ਡੇਅਰਡੇਵਿਲਸ ਅਤੇ ਗੁਜਰਾਤ ਲਾਇੰਸ ਦੀ ਟੀਮ ਦੇ ਨਾਮ ਸੀ।
2017 'ਚ ਦਿੱਲੀ ਦੇ ਮੈਦਾਨ 'ਚ ਖੇਡ ਗਏ ਇਸ ਮੈਚ 'ਚ ਕੁਲ 32 ਛੱਕੇ ਲੱਗੇ ਸਨ। ਇਸ ਤਰ੍ਹਾਂ ਆਈ.ਪੀ.ਐੱਲ. ਦੇ ਇਸ ਸੀਜਨ 'ਚ ਚੇਨਈ ਅਤੇ ਕੋਲਕਾਤਾ ਵਿਚਾਲੇ ਲੱਗੇ ਮੈਚ ਦੌਰਾਨ ਵੀ ਕੁਲ 31 ਛੱਕੇ ਲੱਗੇ ਸਨ। ਇਸ ਲਿਸਟ 'ਚ ਚੌਥੇ ਨੰਬਰ 'ਤੇ ਚੇਨਈ ਅਤੇ ਰਾਜਸਥਾਨ ਰਾਇਲਸ ਹੈ ਜਿਨ੍ਹਾਂ ਨੇ ਮਿਲ ਕੇ 30 ਛੱਕੇ ਮਾਰੇ ਸਨ। ਪੰਜਵੇਂ ਨੰਬਰ 'ਤੇ 26 ਛੱਕਿਆਂ ਨਾਲ ਪੰਜਾਬ ਅਤੇ ਮੁੰਬਈ ਇੰਡੀਅਨਸ ਬਣੀ ਹੋਈ ਹੈ।
ਚਿੰਨਾਸਵਾਮੀ ਸਟੇਡੀਅਮ 'ਚ ਲੱਗੇ ਸਭ ਤੋਂ ਜ਼ਿਆਦਾ ਛੱਕੇ 
ਚੇਨਈ ਦੇ ਚਿੰਨਾਸਵਾਮੀ ਸਟੇਡੀਅਮ 'ਚ ਬੈਂਗਲੁਰੂ ਅਤੇ ਚੇਨਈ ਦੇ ਬੱਲੇਬਾਜ਼ਾਂ ਨੇ ਇਤਿਹਾਸ ਬਣਾਉਂਦੇ ਹੋਏ ਕੁਲ 33 ਛੱਕੇ ਮਾਰੇ। ਇਸ ਤੋਂ ਪਹਿਲਾ ਇਸ ਮੈਦਾਨ 'ਚ 2013 'ਚ ਆਰ.ਸੀ.ਬੀ. ਅਤੇ ਪੁਣੇ ਵਰੀਅਰਸ ਵਿਚਾਲੇ ਖੇਡੇ ਗਏ ਮੈਚ ਦੌਰਾਨ 24 ਛੱਕੇ ਲੱਗੇ ਸਨ। ਇਸ ਤੋਂ ਬਾਅਦ 2016 'ਚ ਬੈਂਗਲੁਰੂ ਅਤੇ ਹੈਦਰਾਬਾਦ (23) ਫਿਰ ਤੋਂ ਹੈਦਰਾਬਾਦ (23) ਦਾ ਨਾਮ ਆਉਂਦਾ ਹੈ।