2nd T20I: ਸ਼੍ਰੀਲੰਕਾ ''ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ, ਨਿਸਾਂਕਾ ਨੂੰ ਚਿਤਾਵਨੀ

02/14/2022 4:47:42 PM

ਸਿਡਨੀ (ਭਾਸ਼ਾ)- ਆਸਟ੍ਰਲੀਆ ਖ਼ਿਲਾਫ਼ ਦੂਜੇ ਟੀ20 ਮੈਚ ਵਿਚ ਹੌਲੀ ਓਵਰ-ਰੇਟ ਲਈ ਸ਼੍ਰੀਲੰਕਾ ਦੀ ਟੀਮ 'ਤੇ ਮੈਚ ਫੀਸ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਥੇ ਹੀ ਪਾਥੁਮ ਨਿਸਾਂਕਾ ਨੂੰ ਮੈਚ ਦੌਰਾਨ ਅਸ਼ਲੀਲ ਸ਼ਬਦਾਂ ਦੀ ਵਰਤੋਂ ਲਈ ਫਟਕਾਰ ਲਗਾਈ ਗਈ ਹੈ। 

ਆਈ.ਸੀ.ਸੀ. ਦੇ ਮੈਚ ਰੈਫਰੀ ਡੇਵਿਡ ਬੂਨ ਨੇ ਇਹ ਜੁਰਮਾਨਾ ਲਗਾਇਆ ਹੈ। ਸ਼੍ਰੀਲੰਕਾ ਨੂੰ ਨਿਰਧਾਰਤ ਸਮੇਂ ਦੇ ਅੰਦਰ ਇਕ ਓਵਰ ਪਿੱਛੇ ਪਾਇਆ ਗਿਆ। ਆਈ.ਸੀ.ਸੀ. ਕੋਡ ਆਫ ਕੰਡਕਟ ਦਾ ਧਾਰਾ 2.22 ਤਹਿਤ ਓਵਰ ਰੇਟ ਘੱਟ ਰਹਿਣ 'ਤੇ ਖਿਡਾਰੀਆਂ 'ਤੇ ਪ੍ਰਤੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਸ਼੍ਰੀਲੰਕਾ ਦੇ ਬੱਲੇਬਾਜ ਨਿਸਾਂਕਾ ਨੂੰ ਚਿਤਾਵਨੀ ਦਿੱਤੀ ਗਈ ਅਤੇ ਇਕ ਡੀਮੈਰਿਟ ਅੰਕ ਵੀ ਲਗਾਇਆ ਗਿਆ। ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਬੱਲੇਬਾਜ਼ੀ ਕਰਦੇ ਹੋਏ ਉਹ ਇਸ ਗੇਂਦ ਤੋਂ ਖ਼ੁੱਝ ਗਏ ਸਨ ਅਤੇ ਸਟੰਪ ਮਾਈਕ 'ਤੇ ਉਨ੍ਹਾਂ ਦੀ ਆਵਾਜ਼ ਸਾਫ਼ ਸੁਣਾਈ ਦਿੱਤੀ, ਜਿਸ ਵਿਚ ਉਨ੍ਹਾਂ ਨੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ।
 

cherry

This news is Content Editor cherry