​​​​​​​20ਵੇਂ ਜੇ.ਕੇ. ਰੇਸਿੰਗ ''ਚ ਵਿਸ਼ਣੂ ਅਤੇ ਮੰਦੋਡੀ ਦਾ ਜਲਵਾ

07/10/2017 10:57:50 PM

ਕੋਇੰਬਟੂਰ— 20ਵੀਂ ਜੇ.ਕੇ. ਟਾਇਰ ਐੱਫ.ਐੱਮ.ਐੱਸ.ਸੀ.ਆਈ. ਰਾਸ਼ਟਰੀ ਰੇਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਚੇਨਈ ਦੇ ਵਿਸ਼ਣੂ ਪ੍ਰਸਾਦ ਅਤੇ ਕੋਲਹਾਪੁਰ ਦੇ ਚਿਤੇਸ਼ ਮੰਦੋਡੀ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇੱਥੇ ਕਾਰੀ ਮੋਟਰ ਸਪੀਡਵੇ 'ਤੇ ਰੇਸਿੰਗ ਦੇ ਮੁਕਾਬਲੇ ਬਹੁਤ ਰੋਮਾਂਚਕ ਰਹੇ। ਇਨ੍ਹਾਂ ਦੋਵਾਂ ਰੇਸਰ ਨੇ ਆਪਣੀ ਆਪਣੀ ਸ਼ੁਰੂਆਤ ਰੇਸ ਦੇ ਕਲੀਨ ਸਵੀਪ ਨਾਲ ਕੀਤਾ। ਐਤਵਾਰ ਨੂੰ ਸਵੇਰੇ ਰੇਸ ਦੇਖਣ ਲਈ ਬਹੁਤ ਭੀੜ ਸੀ ਜਿਸ 'ਚ ਸਕੂਲ ਦੇ ਬੱਚੇ ਵੀ ਸ਼ਾਮਲ ਸਨ। ਰੇਸ ਦੀ ਸ਼ੁਰੂਆਤ ਤੋਂ ਹੀ ਵਿਸ਼ਣੂ ਦੀ ਮੁਸ਼ਕਲਾਂ ਵੱਧ ਗਈਆਂ। ਕਿਉਂਕਿ ਯੂਰੋ ਜੇ.ਕੇ. 17 'ਚ ਰਿਵਰਸ ਗ੍ਰਿਡ ਲਾਗੂ ਕਰ ਦਿੱਤਾ ਗਿਆ ਹੈ। ਵਿਸ਼ਣੂ ਨੇ ਪੀ 6 ਪੋਜ਼ੀਸ਼ਨ ਤੋਂ ਸ਼ੁਰੂਆਤ ਕੀਤੀ ਜਦਕਿ ਸ਼ਨੀਵਾਰ ਦੀ ਰੇਸ 'ਚ ਉਨ੍ਹਾਂ ਦੇ ਠੀਕ ਪਿੱਛੇ ਰਹਿਣ ਵਾਲੇ ਚਟਰਜੀ (ਪੀ5) ਅਤੇ ਅਭਨਦਿਨ ਰੇੱਡੀ (ਪੀ4) ਨੂੰ ਉਸ ਤੋਂ ਅੱਗੇ ਪੁਜ਼ੀਸ਼ਨ ਮਿਲੀ ਸੀ।
ਸ਼ੁਰੂਆਤੀ ਦੌਰ 'ਚ ਅਭਨੁਦਿਤ ਨੇ ਪੀ4 ਪੁਜ਼ੀਸ਼ਨ ਤੋਂ ਸ਼ੁਰੂਆਤ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ 2 ਸਥਾਨ 'ਚ ਸੁਥਾਰ ਕੀਤਾ। ਜੇ.ਕੇ. ਟਾਇਰ ਰੇਡ ਬੁਲ ਟੂ ਰੂਕੀ ਕਮ 'ਚ ਸ਼੍ਰੀਲੰਕਾ ਦੇ ਜੇਡੇਨ ਗੁਣਵਰਧਨਾ ਨੇ ਬਾਕੀ ਰੇਸਰਾਂ ਦੀ ਪਿੱਛੇ ਛੱਡਦੇ ਹੋÎਏ ਆਪਣੀ ਜਿੱਤ ਦਾ ਸਿਲਸਲਾ ਬਰਕਰਾਰ ਰੱਖਿਆ। ਜੇ.ਜੇ ਨੇ ਸਾਰੇ 8 ਲੈਪ 'ਚ ਸਭ ਤੋਂ ਤੇਜ਼ ਸਮਾਂ ਕੱਢਿਆ। ਉਨ੍ਹਾਂ ਨੇ 11:47:188 ਮਿੰਟ 'ਚ ਰੇਸ ਖਤਮ ਕਰ ਦਿੱਤੀ ਜਦਕਿ ਦੂਸਰੇ ਸਥਾਨ 'ਤੇ ਰਹਿਣ ਵਾਲੇ ਰੇਸਰ ਉਸ ਤੋਂ 3.235 ਸੈਂਕਿੰਡ ਪਿੱਛੇ ਰਿਹਾ।