ਫੀਡੇ ਕੈਂਡੀਡੇਟਸ ਸ਼ਤਰੰਜ : ਕਾਰੂਆਨਾ ਨਾਲ ਡਰਾਅ ਖੇਡ ਨੇਪੋਮਿੰਸੀ ਦੀ ਬੜ੍ਹਤ ਮਜ਼ਬੂਤ

06/28/2022 5:03:40 PM

ਮੈਡ੍ਰਿਡ, ਸਪੇਨ (ਨਿਕਲੇਸ਼ ਜੈਨ)- ਜਿਸ ਤਰ੍ਹਾਂ ਫੀਡੇ ਕੈਂਡੀਡੇਟਸ 2022 ਆਪਣੇ ਆਖ਼ਰੀ ਪੜਾਅ ਵਲ ਵਧ ਰਿਹਾ ਹੈ ਉਸੇ ਤਰ੍ਹਾਂ ਖਿਡਾਰੀ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮੈਚਾਂ ਦੇ ਨਤੀਜੇ ਰੋਮਾਂਚਕ ਹੋ ਰਹੇ ਹਨ। ਪ੍ਰਤੀਯੋਗਿਤਾ ਦੇ ਨੌਵੇਂ ਰਾਊਂਡ 'ਚ ਸਾਰਿਆਂ ਦੀਆਂ ਨਿਗਾਹਾਂ ਰੂਸ ਦੇ ਯਾਨ ਨੇਪੋਮਿੰਸੀ ਤੇ ਯੂ. ਐੱਸ. ਏ. ਦੇ ਫਾਬੀਆਨੋ ਕਾਰੂਆਨਾ ਦਰਮਿਆਨ ਹੋਣ ਵਾਲੇ ਮੁਕਾਬਲੇ 'ਤੇ ਲੱਗੀਆਂ ਸਨ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦਿਹਾਂਤ

ਇਸ ਮੁਕਾਬਲੇ 'ਚ ਨੇਪੋਮਿੰਸੀ ਨੇ ਇਕ ਸਮੇਂ ਮੁਸ਼ਕਲ ਲਗ ਰਹੀ ਬਾਜ਼ੀ ਨੂੰ ਆਸਾਨ ਐਂਡਗੇਮ 'ਚ ਪਹੁੰਚਾਉਂਦੇ ਹੋਏ ਡਰਾਅ ਕਰਾ ਲਈ ਤੇ ਇਸੇ ਦੇ ਨਾਲ ਜਿੱਥੇ ਨੋਪੋਮਿੰਸੀ 6.5 ਅੰਕਾਂ ਦੇ ਨਾਲ ਆਪਣੀ ਸਿੰਗਲ ਬੜ੍ਹਤ ਨੂੰ ਮਜ਼ਬੂਤ ਕਰਨ 'ਚ ਸਫਲ ਰਹੇ ਤਾਂ ਕਾਰੂਆਨਾ 5.5 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਬਣੇ ਹੋਏ ਹਨ। ਨੌਵੇਂ ਰਾਊਂਡ 'ਚ ਖੇਡੇ ਗਏ ਬਾਕੀ ਸਾਰੇ ਮੁਕਾਬਲੇ ਜ਼ੋਰਦਾਰ ਰਹੇ ਤੇ ਸਾਰੇ ਮੈਚਾਂ 'ਚ ਨਤੀਜੇ ਜਿੱਤ ਹਾਰ ਦੇ ਤੌਰ 'ਤੇ ਸਾਹਮਣੇ ਆਏ।

ਇਹ ਵੀ ਪੜ੍ਹੋ : IND vs IRL 2nd T20i : ਟੀਮ ਇੰਡੀਆ ਅੱਜ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ

ਕੱਲ੍ਹ ਉਲਟਫੇਰ ਕਰਨ ਵਾਲੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੂੰ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ, ਕੱਲ੍ਹ ਜਿੱਤਣ ਵਾਲੇ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਫਰਾਂਸ ਦੇ ਅਲੀਰੇਜਾ ਫਿਰੌਜਾ ਨੇ ਤਾਂ ਪੋਲੈਂਡ ਦੇ ਯਾਨ ਡੂਡਾ ਨੂੰ ਚੀਨ ਦੀ ਡਿੰਗ ਲੀਰੇਨ ਨੇ ਮਾਤ ਦਿੰਦੇ ਹੋਏ ਪ੍ਰਤੀਯੋਗਿਤਾ 'ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਸਗੋਂ ਹੁਣ ਇਹ ਕਿਸੇ ਦੀ ਵੀ ਖਿਤਾਬੀ ਸੰਭਾਵਨਾ ਨੂੰ ਮੁਸ਼ਕਲ 'ਚ ਪਾ ਸਕਦੇ ਹਨ। ਹੋਰਨਾਂ ਖਿਡਾਰੀਆਂ 'ਚ ਨਾਕਾਮੁਰਾ ਤੇ ਡਿੰਗ 4.5 ਅੰਕ ਜਦਕਿ ਰਦਜਾਬੋਵ, ਅਲੀਰੇਜਾ ਤੇ ਰਾਪੋਰਟ 4 ਅੰਕਾਂ 'ਤੇ ਖੇਡ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh