ਮੈਨਚੇਸਟਰ ਸਿਟੀ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ

12/25/2020 7:55:02 PM

ਮੈਨਚੇਸਟਰ - ਮੈਨਚੇਸਟਰ ਸਿਟੀ ਦੇ ਖਿਡਾਰੀ ਗੈਬਰੀਅਲ ਜੀਸਸ ਅਤੇ ਕਾਈਲ ਵਾਕਰ ਕੋਰੋਨਾ ਵਾਇਰਸ ਜਾਂਚ ’ਚ ਪਾਜ਼ੇਟਿਵ ਪਾਏ ਗਏ ਹਨ। ਟੀਮ ਨੇ ਕਿਹਾ ਕਿ ਸਟਾਫ ਦੇ 2 ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਪ੍ਰੀਮੀਅਰ ਲੀਗ ਅਤੇ ਸਰਕਾਰ ਦੇ ਪ੍ਰੋਟੋਕਾਲ ਦੇ ਤਹਿਤ ਇਕਾਂਤਵਾਸ ’ਤੇ ਹਨ। ਬ੍ਰਾਜ਼ੀਲ ਦੇ ਫਾਰਵਰਡ ਜੀਸਸ ਨੇ ਇਸ ਸੈਸ਼ਨ ’ਚ ਚਾਰ ਹੀ ਗੋਲ ਕੀਤੇ ਹਨ, ਜਦਕਿ ਪਿਛਲੇ ਸੈਸ਼ਨ ’ਚ 53 ਮੈਚਾਂ ’ਚ 23 ਗੋਲ ਕੀਤੇ ਸਨ। ਇੰਗਲੈਂਡ ਦੇ ਡਿਫੇਂਡਰ ਵਾਕਰ ਦਾ ਇਹ ਸਿਟੀ ਦੇ ਨਾਲ ਚੌਥਾ ਸੈਸ਼ਨ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh