ਨੀਲਾਮ ਹੋਣ ਜਾ ਰਹੇ ਮਹਿੰਦਰ ਸਿੰਘ ਧੋਨੀ ਦੇ 2 ਫਲੈਟ, ਭਰਾ ਨੇ ਲਗਾਏ ਗੰਭੀਰ ਦੋਸ਼

06/20/2018 2:17:20 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਦਿੱਗਜ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ 2 ਫਲੈਟ ਨੀਲਾਮ ਹੋਣ ਜਾ ਰਹੇ ਹਨ। ਮਾਹੀ ਦੇ ਇਹ ਦੇਵੇਂ ਫਲੈਟ ਰਾਂਚੀ ਦੇ ਡੋਂਰਡਾ 'ਚ ਸ਼ਿਵਮ ਪਲਾਜ਼ਾ ਬਿਲਡਿੰਗ 'ਚ ਸਥਿਤ ਹਨ। 1100 ਅਤੇ 900 ਵਰਗ ਫੁੱਟ ਦੇ ਇਹ ਦੋਵੇਂ ਕਮਰਸ਼ਿਅਲ ਫਲੈਟ ਪਾਸ਼ ਇਲਾਕੇ 'ਚ ਹਨ। ਇਸ ਮਾਮਲੇ 'ਚ ਧੋਨੀ ਦੇ ਵੱਡੇ ਭਰਾ ਨਰਿੰਦਰ ਸਿੰਘ ਧੋਨੀ ਨੇ ਗੰਭੀਰ ਦੋਸ਼ ਲਗਾਏ ਹਨ।

ਦੋਸ਼ ਹੈ ਕਿ ਫਲੈਟ ਦਾ ਬਿਲਡਰ ਡੇਵਲਪਰਸ ਪ੍ਰਾਈਵੇਟ ਲਿਮਿਟਡ, ਹੁਡਕੋ ਹਾਊਸਿੰਗ ਅਰਬਨ ਡੇਵਲਪਰਸ ਕਾਰਪਰੇਸ਼ਨ ਦਾ ਲੋਨ ਨਹੀਂ ਚੁਕਾ ਸਕਿਆ, ਜਿਸਦੇ ਚਲਦੇ ਹੁਣ ਇਹ ਫਲੈਟ ਨੀਲਾਮ ਹੋਣ ਜਾ ਰਹੇ ਹਨ, ਇਸ ਦਾ ਖਾਮਿਆਜ਼ਾ ਮਹਿੰਦਰ ਸਿੰਘ ਧੋਨੀ ਨੂੰ ਚੁੱਕਣਾ ਪੈ ਰਿਹਾ ਹੈ। ਇਸਦੇ ਲਈ ਭਵਨ ਪਰਿਸੰਪਤੀ ਦਾ ਦੋ ਵਾਰ ਅਲੱਗ-ਅਲੱਗ ਮੁਲਾਂਕਣ ਕਰਾਇਆ ਗਿਆ। ਇਲਾਹਾਬਾਦ ਸਥਿਤ ਕਰਜ ਵਸੂਲੀ ਅਪੀਲੀ ਟ੍ਰਿਬਿਊਨਲ 'ਚ ਨਿਲਾਮੀ ਦੀ ਆਧਾਰ ਰਾਸ਼ੀ ਤੈਅ ਕਰਨ ਦੀ ਅਪੀਲ ਕੀਤੀ ਹੈ। ਟ੍ਰਿਬਿਊਨਲ ਦੇ ਵਲੋਂ 6 ਕਰੋੜ ਕਰਜ ਦੀ ਰਾਸ਼ੀ ਲਈ ਉਚਿਤ ਸੂਦ ਅਤੇ ਹਰਜਾਨੇ ਦੀ ਰਾਸ਼ੀ ਮੁਤਾਬਕ ਨੀਲਾਮੀ ਦੀ ਆਧਾਰ ਰਾਸ਼ੀ ਤੈਅ ਹੋਵੇਗੀ।

ਧੋਨੀ ਨੇ ਇਹ ਫਲੈਟ 2011 'ਚ ਖਰੀਦਿਆ ਸੀ। ਨੀਲਾਮੀ ਲੋਨ ਵਾਲਾ ਪੂਰਾ ਪ੍ਰੋਜੈਕਟ ਯਾਨੀ ਬਿਲਡਿੰਗ ਦਾ ਹੋਵੇਗਾ। ਯਾਨੀ ਉਸ 'ਚ ਬਿਕ ਚੁੱਕੇ ਫਲੈਟ ਵੀ ਸ਼ਾਮਲ ਹੋਣਗੇ। ਹਾਲਾਂਕਿ ਬਿਲਡਰ ਦੀ ਮੰਨੋਂ ਤਾਂ ਧੋਨੀ ਦੇ ਦੋਵਾਂ ਫਲੈਟਾਂ ਦਾ ਸੈਟਲਮੈਂਟ ਦੂਜੀ ਜਗ੍ਹਾ ਕੀਤਾ ਜਾ ਚੁੱਕਾ ਹੈ। ਧੋਨੀ ਦੇ ਵੱਡੇ ਭਰਾ ਨਰਿੰਦਰ ਸਿੰਘ ਧੋਨੀ ਨੇ ਹੁਡਕੋ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਡਕੋ ਦੀ ਸਾਜਿਸ਼ ਦੇ ਕਾਰਨ ਇਹ ਪ੍ਰੋਜੈਕਟ ਡੈਡ ਹੋਇਆ ਹੈ। ਅਸੀਂ ਤਿਨ ਕਰੋੜ ਚੁੱਕਾ ਦਿੱਤੇ ਹਨ, ਜੇਕਰ ਹੁਡਕੋ ਨੇ ਦੁਰਗਾ ਡੇਵਲਪਰ ਨੂੰ ਲੋਨ ਦਿੱਤਾ ਸੀ ਤਾਂ ਇਸਦਾ ਨੋਟਿਸ ਬਿਲਡਿੰਗ 'ਚ ਕਿਉਂ ਨਹੀਂ ਲਗਾਇਆ ਗਿਆ। ਸਾਨੂੰ ਕਿਵੇਂ ਪਤਾ ਲਗੇਗਾ ਕਿ ਬਿਲਡਿੰਗ ਲੋਨ 'ਚ ਆ ਗਈ ਹੈ। ਬਿਲਡਿਰ ਅਤੇ ਹੁਡਕੋ ਨੇ ਮਿਲ ਕੇ ਸਾਨੂੰ ਫਸਾਇਆ ਹੈ।