ਇੰਗਲੈਂਡ ਦੇ 2 ਖਿਡਾਰੀਆਂ ਨੂੰ ਕੋਵਿਡ-19 ਨਿਯਮ ਤੋੜਣਾ ਪਿਆ ਮਹਿੰਗਾ, ਟੀਮ ਤੋਂ ਕੀਤਾ ਬਾਹਰ

09/07/2020 10:20:21 PM

ਲੰਡਨ- ਇੰਗਲੈਂਡ ਦੀ ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਡੈਨਮਾਰਕ ਵਿਰੁੱਧ ਹੋਣ ਵਾਲੇ ਨੇਸ਼ਨਸ ਲੀਗ ਦੇ ਮੈਚ ਤੋਂ ਪਹਿਲਾ ਆਈਸਲੈਂਡ 'ਚ ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ 'ਤੇ ਫਿਲ ਫੋਡੇਨ (20) ਤੇ ਮੈਸਨ ਗ੍ਰੀਨਵੁੱਡ (18) ਨੂੰ ਟੀਮ ਤੋਂ ਬਾਹਰ ਕਰ ਦਿੱਤਾ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਸ਼ਨੀਵਾਰ ਨੂੰ ਆਈਸਲੈਂਡ ਵਿਰੁੱਧ ਅੰਤਰਰਾਸ਼ਟਰੀ ਫੁੱਟਬਾਲ 'ਚ ਡੈਬਿਊ ਕੀਤਾ ਸੀ।
ਇੰਗਲੈਂਡ ਨੇ ਇਸ ਮੈਚ ਨੂੰ 1-0 ਨਾਲ ਜਿੱਤਿਆ ਸੀ। ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਦੋਵਾਂ ਖਿਡਾਰੀਆਂ ਨੂੰ ਟੀਮ ਬੱਬਲ (ਜੈਵ ਸੁਰੱਖਿਅਤ ਵਾਤਾਵਰਣ) ਦੇ ਬਾਹਰ ਬੀਬੀ ਨਾਲ ਮਿਲਦੇ ਹੋਏ ਦਿਖ ਰਹੇ ਹਨ। ਉਹ ਸੋਮਵਾਰ ਨੂੰ ਕੋਪਨਹੇਗਨ (ਡੈਨਮਾਰਕ) ਜਾਣ ਦੀ ਜਗ੍ਹਾ ਇੰਗਲੈਂਡ ਵਾਪਸ ਆਉਣਗੇ। ਟੀਮ ਦੇ ਕੋਚ ਗੇਰਾਥ ਸਾਊਥਗੇਟ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਸਵੇਰੇ ਇਹ ਪਤਾ ਲੱਗਿਆ ਕਿ ਸਾਡੇ 2 ਖਿਡਾਰੀਆਂ ਨੇ ਟੀਮ ਬੱਬਲ ਦੇ ਮਾਮਲੇ 'ਚ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ। ਅਜਿਹੇ 'ਚ ਸਾਨੂੰ ਇਹ ਬਹੁਤ ਜਲਦ ਫੈਸਲਾ ਕਰਨਾ ਸੀ ਕਿ ਉਹ ਟੀਮ ਦੇ ਬਾਕੀ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਸਕੇ। ਉਹ ਟੀਮ ਦੇ ਨਾਲ ਟ੍ਰੈਨਿੰਗ ਜਾਂ ਯਾਤਰਾ ਵੀ ਨਹੀਂ ਕਰ ਸਕਦੇ ਹਨ। 

Gurdeep Singh

This news is Content Editor Gurdeep Singh