2 ਦਿਨਾ ਕਬੱਡੀ ਮਹਾਕੁੰਭ 24 ਤੋਂ

Thursday, Feb 15, 2018 - 12:38 AM (IST)

2 ਦਿਨਾ ਕਬੱਡੀ ਮਹਾਕੁੰਭ 24 ਤੋਂ

ਗੜ੍ਹਸ਼ੰਕਰ (ਸ਼ੋਰੀ)- ਸੰਤ ਬਾਬਾ ਸਰਜੂ ਦਾਸ ਸਪੋਰਟਸ ਤੇ ਵੈੱਲਫ਼ੇਅਰ ਕਲੱਬ, ਮੋਹਣਵਾਲ ਵੱਲੋਂ 24 ਤੇ 25 ਫ਼ਰਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕੀ ਕਮੇਟੀ ਤੋਂ ਨੰਬਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਬੱਡੀ ਦੇ ਮਹਾਂਕੁੰਭ ਵਜੋਂ ਜਾਣੇ ਜਾਂਦੇ ਇਸ ਟੂਰਨਾਮੈਂਟ 'ਚ ਪੰਜਾਬ ਦੀਆਂ ਨਾਮੀ ਕਬੱਡੀ ਅਕੈਡਮੀਆਂ ਤੋਂ ਇਲਾਵਾ ਪਿੰਡ ਪੱਧਰ 'ਚ 50 ਕਿਲੋਗ੍ਰਾਮ ਤੇ 40 ਕਿਲੋਗ੍ਰਾਮ ਭਾਰ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਪ੍ਰਵਾਸੀ ਵੀਰਾਂ ਦੀ ਪਹਿਲਕਦਮੀ ਨਾਲ ਸੰਪੰਨ ਹੁੰਦਾ ਹੈ। ਜਿਨ੍ਹਾਂ ਦੀ ਸੋਚ ਹੈ ਕਿ ਪੰਜਾਬ ਦੀ ਜਵਾਨੀ ਖੇਡਾਂ 'ਚ ਰੁਝੇ ਤੇ ਨਸ਼ਿਆਂ ਦੀ ਦਲਦਲ ਤੋਂ ਹਮੇਸ਼ਾ ਦੂਰ ਰਹੇ।
ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ ਸਟਾਰ ਸ਼ਕਤੀਮਾਨ, ਤਾਰੀ ਖੀਰਾਂਵਾਲੀ, ਗੱਗੀ ਖੀਰਾਂਵਾਲੀ, ਬੰਟੀ ਟਿੱਬੇ ਵਾਲਾ, ਫਰਿਆਦ ਅਲੀ ਤੇ ਹਰਦੀਪ ਢਿੱਲੋਂ ਵੀ ਪਹੁੰਚ ਰਹੇ ਹਨ।


Related News