13 ਸਾਲਾ ਪ੍ਰਿਥੂ ਨੇ ਹਾਸਲ ਕੀਤਾ ਗ੍ਰੈਂਡਮਾਸਟਰ ਨਾਰਮ

03/21/2018 2:14:41 AM

ਨਵੀਂ ਦਿੱਲੀ— ਦਿੱਲੀ ਦੇ ਪ੍ਰਤਿਭਾਸ਼ਾਲੀ ਸ਼ਤਰੰਜ ਖਿਡਾਰੀ ਪ੍ਰਿਥੂ ਗੁਪਤਾ ਨੇ ਸਿਰਫ 13 ਸਾਲ ਦੀ ਉਮਰ ਵਿਚ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਿਆ ਹੈ।
ਪਰੁਥੂ ਨੇ ਜਿਬਾਲਟਰ ਮਾਸਟਰਸ ਟੂਰਨਾਮੈਂਟ ਵਿਚ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ ਹਾਸਲ ਕੀਤਾ। ਇਸ ਪ੍ਰਕਿਰਿਆ ਵਿਚ ਪ੍ਰਿਥੂ ਨੇ ਇੰਟਰਨੈਸ਼ਨਲ ਮਾਸਟਰ ਦਾ ਖਿਤਾਬ ਵੀ ਹਾਸਲ ਕਰ ਲਿਆ। ਪਰੁਥੂ ਦਾ ਦੋ ਰਾਊਂਡ ਬਾਕੀ ਰਹਿੰਦਿਆਂ ਇੰਟਰਨੈਸ਼ਨਲ ਮਾਸਟਰ ਬਣ ਜਾਣਾ ਇਕ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ।
ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੇ ਸਕੱਤਰ ਭਰਤ ਸਿੰਘ ਚੌਹਾਨ ਤੇ ਦਿੱਲੀ ਸ਼ਤਰੰਜ ਸੰਘ ਦੇ ਸਕੱਤਰ ਏ. ਕੇ. ਵਰਮਾ ਨੇ ਇਸ ਉਪਲੱਬਧੀ ਲਈ ਪ੍ਰਿਥੂ ਨੂੰ ਸਨਮਾਨਿਤ ਕੀਤਾ।
ਜਿਬਾਲਟਰ ਓਪਨ ਦੇ ਪ੍ਰਦਸ਼ਨ ਨੇ ਪ੍ਰਿਥੂ ਦੀ ਈ. ਐੱਸ. ਓ. ਰੇਟਿੰਗ ਨੂੰ 2400 ਦੇ ਪਾਰ ਪਹੁੰਚਾ ਦਿੱਤਾ, ਜਿਹੜਾ ਇੰਟਰਨੈਸ਼ਨਲ ਮਾਸਟਰ ਖਿਤਾਬ ਲਈ ਜ਼ਰੂਰੀ ਹੈ। ਪ੍ਰਿਥੂ ਨੂੰ ਦੇਸ਼ ਦਾ ਅਗਲਾ ਗ੍ਰੈਂਡ ਮਾਸਟਰ ਬਣਨ ਲਈ ਹੁਣ ਦੋ ਹੋਰ ਗ੍ਰੈਂਡ ਮਾਸਟਰ ਨਾਰਮਜ਼ ਦੀ ਲੋੜ ਹੈ।