ਪਿੰਕਾਥਾਨ ''ਚ ਦੌੜੀ 101 ਸਾਲਾ ਮਾਨ ਕੌਰ

09/18/2017 2:23:19 AM

ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਦੌੜ ਕਲਰਸ ਦਿੱਲੀ ਪਿੰਕਾਥਾਨ-ਐਂਪਾਵਰਿੰਗ ਇੰਡੀਅਨ ਵੂਮੈਨ ਨੇ ਆਪਣੇ ਪੰਜਵੇਂ ਸੈਸ਼ਨ ਦਾ ਐਤਵਾਰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਤੇ ਸਾਰੀ ਉਮਰ ਦੀਆਂ 10,500 ਮਹਿਲਾਵਾਂ ਨੇ ਹਿੱਸਾ ਲਿਆ।
ਮਹਿਲਾ ਦੌੜਾਕਾਂ ਨੇ ਵੀਵਾਸ਼ ਪਲਸ 3 ਕਿ. ਮੀ., ਆਪਟਮ 5 ਕਿ. ਮੀ. ਤੇ ਟਾਟਾ ਸਾਲਟ ਲਾਈਟ 10 ਕਿ. ਮੀ. ਮਲਟੀ-ਕੈਟਾਗਰੀ ਤੇ 21 ਕਿ. ਮੀ. ਕੈਟਾਗਰੀ ਦੌੜ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸੁਪਰ ਮਾਡਲ ਤੇ ਪਿੰਕਾਥਾਨ ਦੇ ਸੰਸਥਾਪਕ ਮਿਲਿੰਦ ਸੋਮਨ ਨੇ ਦੌੜ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ 101 ਸਾਲਾ ਮਹਿਲਾ ਐਥਲੀਟ ਮਾਨ ਕੌਰ ਤੇ ਰੈੱਡ ਐੱਫ. ਐੱਮ. ਦੀ ਆਰ. ਜੇ. ਸਵਾਤੀ ਸਮੇਤ ਪ੍ਰਮੁੱਖ ਮਹਿਲਾ ਹਸਤੀਆਂ ਨੇ ਵੀ ਹਿੱਸਾ ਲਿਆ।