IPL ਨੀਲਾਮੀ ਲਈ 1003 ਖਿਡਾਰੀ ਰਜਿਸਟਰਡ

12/06/2018 3:48:55 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2019 ਵਿਚ ਹੋਣ ਵਾਲੇ 12ਵੇਂ ਸੈਸ਼ਨ ਦੀ ਜੈਪੁਰ ਵਿਚ 18 ਦਸੰਬਰ ਨੂੰ ਆਯੋਜਿਤ ਹੋਣ ਵਾਲੀ ਨੀਲਾਮੀ ਲਈ 232 ਵਿਦੇਸ਼ੀ ਖਿਡਾਰੀਆਂ ਸਮੇਤ 1003 ਖਿਡਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਮੰਗਲਵਾਰ ਨੂੰ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਦੀ ਸਮਾਪਤੀ ਦਾ ਆਖਰੀ ਦਿਨ ਸੀ। 
ਨੀਲਾਮੀ 'ਚ 8 ਫ੍ਰੈਂਚਾਈਜ਼ੀ ਟੀਮਾਂ 70 ਸਥਾਨਾਂ ਲਈ ਆਪਣਾ ਦਾਅ ਲਾਉਣਗੀਆਂ। ਰਜਿਸਟਰਡ ਖਿਡਾਰੀਆਂ 'ਚ 200 ਕੈਪਡ ਖਿਡਾਰੀ, 800 ਅਨਕੈਪਡ ਖਿਡਾਰੀ ਅਤੇ ਐਸੋਸੀਏਟ ਦੇਸ਼ਾਂ 'ਚੋਂ 3 ਖਿਡਾਰੀ ਸ਼ਾਮਲ ਹਨ। 800 ਅਨਕੈਪਡ ਖਿਡਾਰੀਆਂ 'ਚ 746 ਭਾਰਤੀ ਹਨ। 
ਜੈਪੁਰ ਵਿਚ ਹੋਣ ਵਾਲੀ ਨੀਲਾਮੀ 'ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁਲ 70 ਖਿਡਾਰੀ ਜਾਣੇ ਹਨ। ਟੀਮਾਂ ਨੇ ਖਿਡਾਰੀਆਂ ਨੂੰ ਰਿਟੇਨ ਕਰਨ ਵਿਚ 510.75 ਕਰੋੜ ਰੁਪਏ ਖਰਚ ਕਰ ਦਿੱਤੇ ਹਨ, ਜਦਕਿ 145.25 ਕਰੋੜ ਰੁਪਏ ਦਾ ਸੈਲਰੀ ਕੈਪ ਬਾਕੀ ਹੈ।