10 ਸਾਲ ਬਾਅਦ ਭਾਰਤੀ ਟੀਮ ਨੇ ਨਿਊਜ਼ੀਲੈਂਡ ''ਤੇ ਟੀ-20 ਮੈਚ ''ਚ ਕੀਤੀ ਜਿੱਤ ਹਾਸਲ

11/02/2017 5:11:27 AM

ਨਵੀਂ ਦਿੱਲੀ— ਭਾਰਤ 'ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਦਿੱਲੀ ਦੇ ਸਟੇਡੀਅਮ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਖੇਡਿਆ ਗਿਆ। ਪਹਿਲੇ ਹੀ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਕੇ 10 ਸਾਲ ਬਾਅਦ ਉਸ ਦੇ ਖਿਲਾਫ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਸ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਭਾਰਤ ਤੇ ਨਿਊਜ਼ੀਲੈਂਡ ਨੇ ਇਕ ਦੂਜੇ ਖਿਲਾਫ ਸਾਲ 2007 'ਚ ਪਹਿਲਾ ਟੀ-20 ਮੈਚ ਖੇਡਿਆ ਗਿਆ ਸੀ ਪਰ ਭਾਰਤੀ ਟੀਮ ਨੂੰ 10 ਸਾਲ (2017) 'ਚ ਕੀਵੀਆਂ ਖਿਲਾਫ ਕਿਸੇ ਟੀ-20 ਕੌਮਾਂਤਰੀ ਮੈਚ 'ਚ ਜਿੱਤ ਹਾਸਲ ਮਿਲੀ ਹੈ।
ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਸ ਜਿੱਤ ਨਾਲ ਪਹਿਲੇ ਜੋ 6 ਟੀ-20 ਮੈਚ ਖੇਡੇ ਸੀ ਉਸ 'ਚ 5 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ 'ਚ ਪਿੱਛਲੇ ਸਾਲ ਵਿਸ਼ਵ ਕੱਪ ਟੀ-20 ਦਾ ਨਾਗਪੁਰ 'ਚ ਖੇਡਿਆ ਮੈਚ ਵੀ ਸ਼ਾਮਲ ਹੈ। 
10 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਕੀਤੀ ਜਿੱਤ ਹਾਸਲ
1. 16 ਸਤੰਬਰ 2007, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 10 ਦੌੜਾਂ ਨਾਲ ਕੀਤੀ ਜਿੱਤ ਹਾਸਲ
2. 25 ਫਰਵਰੀ 2009, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ ਕੀਤੀ 7 ਵਿਕਟਾਂ ਨਾਲ ਜਿੱਤ ਹਾਸਲ
3. 27 ਫਰਵਰੀ  2009, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ ਕੀਤੀ 5 ਵਿਕਟਾਂ ਨਾਲ ਜਿੱਤ ਹਾਸਲ
4. 8 ਸਤੰਬਰ 2012, ਭਾਰਤ-ਨਿਊਜ਼ੀਲੈਂਡ, ਮੈਚ ਰੱਦ
5. 11 ਸਤੰਬਰ 2012, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 1 ਦੌੜ ਨਾਲ ਕੀਤੀ ਜਿੱਤ ਹਾਸਲ
6. 15 ਮਾਰਚ 2016, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 47 ਦੌੜਾਂ ਨਾਲ ਕੀਤੀ ਜਿੱਤ ਹਾਸਲ
7. 16 ਸਤੰਬਰ 2017, ਭਾਰਤ-ਨਿਊਜ਼ੀਲੈਂਡ, ਭਾਰਤ ਨੇ 53 ਦੌੜਾਂ ਨਾਲ ਕੀਤੀ ਜਿੱਤ ਹਾਸਲ
ਰੋਹਿਤ-ਧਵਨ ਦੀ ਰਿਕਾਰਡ ਸਾਂਝੇਦਾਰੀ
ਸ਼ਿਖਰ ਧਵਨ (80) ਅਤੇ ਰੋਹਿਤ ਸ਼ਰਮਾ (80) ਦੇ ਸ਼ਾਨਦਾਰ ਅਰਧ-ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ 159 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਪਹਿਲੇ ਟਵੰਟੀ-20 ਅੰਤਰਰਾਸ਼ਟਰੀ ਮੈਚ ਵਿਚ 3 ਵਿਕਟਾਂ 'ਤੇ 202 ਦੌੜਾਂ ਦਾ ਮਜ਼ਬੂਤ ਸਕੌਰ ਬਣਾ ਲਿਆ।