ਸੁਪਰ ਬਾਉਲ ਗੇਮ ਦੌਰਾਨ ਨਗਨ ਹੋਣ ਦੀ ਕੋਸ਼ਿਸ਼ ਕਰ ਰਹੀ ਮਾਡਲ ਕੈਲੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜਿਆ

02/04/2020 12:17:02 AM

ਨਵੀਂ ਦਿੱਲੀ - ਇੰਸਟਾਗ੍ਰਾਮ ਮਾਡਲ ਕੈਲੀ ਕੇਅ ਨੇ ਸੁਪਰ ਬਾਉਲ ਦੀ ਇਕ ਗੇਮ ਦੌਰਾਨ ਸਟੇਡੀਅਮ 'ਚ ਵੜਨ ਦੀ ਕੋਸ਼ਿਸ਼ ਕੀਤੀ। ਬਾਉਲ 'ਚ ਉਦੋਂ ਕਨਸਾਸ ਸਿਟੀ ਤੇ ਸਾਨ ਫ੍ਰਾਂਸਿਸਕੋ 49 ਈ. ਆਰ. ਐੱਸ. ਵਿਚਾਲੇ ਗੇਮ ਚੱਲ ਰਹੀ ਸੀ। ਕੈਲੀ ਫੌਰਨ ਸਟੇਡੀਅਮ 'ਚ ਵੜੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਕੱਪੜੇ ਉਤਾਰ ਕੇ ਅੱਗੇ ਵਧਦੀ, ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਜਦੋਂ ਉਸ ਨੇ ਸ਼ਾਂਤੀ ਨਾਲ ਬਾਹਰ ਜਾਣ ਤੋਂ ਮਨ੍ਹਾ ਕੀਤਾ ਤਾਂ ਸੁਰੱਖਿਆ ਕਰਮਚਾਰੀ ਉਸ ਨੂੰ ਜ਼ਬਰਦਸਤੀ ਚੁੱਕ ਕੇ ਬਾਹਰ ਲੈ ਗਏ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਉਸ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ ਜਾਂ ਫਿਰ ਸਟੇਡੀਅਮ 'ਚ ਬਣੇ ਹੋਲਡਿੰਗ ਸੈੱਲ 'ਚ ਰੱਖਿਆ ਗਿਆ ਹੈ।

PunjabKesariPunjabKesariPunjabKesari
ਉਕਤ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੈਲੀ ਨੂੰ ਜ਼ੋਰਦਾਰ ਰਿਸਪੌਂਸ ਮਿਲ ਰਿਹਾ ਹੈ, ਹਾਲਾਂਕਿ ਘਟਨਾਚੱਕਰ ਦੇ ਸਮੇਂ ਕਿਸੇ ਨੂੰ ਨਹੀਂ ਪਤਾ ਸੀ ਕਿ ਸਟੇਡੀਅਮ ਵਿਚ ਜ਼ਬਰਦਸਤੀ ਵੜ ਕੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਕੌਣ ਹੈ। ਕੈਲੀ ਦੀ ਮਹਿਲਾ ਦੋਸਤ ਨੇ ਘਟਨਾਚੱਕਰ ਦੀ ਵੀਡੀਓ ਸ਼ੇਅਰ ਕਰ ਕੇ ਜਦੋਂ ਫੈਨਜ਼ ਨੂੰ ਦੱਸਿਆ ਕਿ ਉਕਤ ਮਹਿਲਾ ਕੌਣ ਹੈ, ਤਾਂ ਸੋਸ਼ਲ ਮੀਡੀਆ 'ਤੇ ਕੈਲੀ ਟ੍ਰੈਂਡ ਵਿਚ ਆ ਗਈ। ਕੈਲੀ ਦੀ ਮਹਿਲਾ ਦੋਸਤ ਕੌਲਿਨ ਮੈਕਗਿਨਿਸ ਨੇ ਆਪਣੇ ਟਵਿਟਰ 'ਤੇ ਵੀਡੀਓ ਪੋਸਟ ਕਰ ਕੇ ਲਿਖਿਆ ਹੈ, ''ਲਵ ਯੂ।''

PunjabKesariPunjabKesari
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੈਂਪੀਅਨਸ ਲੀਗ ਦੌਰਾਨ ਕਿਨਸਲੇ ਵੋਲਸਕੀ ਨਾਮੀ ਮਾਡਲ ਅਜਿਹਾ ਹੀ ਕਰ ਕੇ ਕਾਫੀ ਚਰਚਾ 'ਚ ਆ ਗਈ ਸੀ। ਦਰਅਸਲ, ਕਿਨਸਲੇ ਨੇ ਉਦੋਂ ਆਪਣੇ ਬੁਆਏਫ੍ਰੈਂਡ ਵਿਟਲੀ ਦੀ ਵਪਾਰਕ ਵੈੱਬਸਾਈਟ ਦੀ ਪ੍ਰਮੋਸ਼ਨ ਲਈ ਇਹ ਸਭ ਕੀਤਾ ਸੀ ਪਰ ਇਹ ਸਭ ਕਿਨਸਲੇ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕਰ ਗਿਆ। ਦੱਸਿਆ ਗਿਆ ਕਿ ਕਿਨਸਲੇ ਦੇ ਇਸ ਘਟਨਾਚੱਕਰ ਤੋਂ ਬਾਅਦ 55 ਹਜ਼ਾਰ ਤੋਂ 3 ਮਿਲੀਅਨ ਫਾਲੋਅਰਸ ਹੋ ਗਏ ਸਨ।

PunjabKesariPunjabKesariPunjabKesari


Gurdeep Singh

Content Editor

Related News