ਰਾਹੁਲ ਨੇ ਦਿੱਤਾ ਬਿਆਨ, ਕਿਹਾ- ‘ਆਸਟ੍ਰੇਲੀਆ ’ਚ ਇਤਿਹਾਸਿਕ ਜਿੱਤ ਦਾ ਸਿਹਰਾ ਮੈਨੂੰ ਨਾ ਦਿਓ’

01/25/2021 12:27:48 PM

ਸਪੋਰਟਸ ਡੈਸਕ: ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਘਰ ’ਚ ਉਸ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਇਸ ਟੈਸਟ ਸੀਰੀਜ਼ ਦੇ ਦੌਰਾਨ ਭਾਰਤੀ ਖਿਡਾਰੀਆਂ ਨੇ ਆਪਣਾ ਸੰਘਰਸ਼ ਦਿਖਾਇਆ ਅਤੇ ਟੀਮ ਨੂੰ ਇਤਿਹਾਸਿਕ ਜਿੱਤ ਦਿਵਾਈ। ਇਹ ਜਿੱਤ ਹੋਰ ਵੀ ਖ਼ਾਸ ਹੋ ਗਈ ਜਦੋਂ ਟੀਮ ਦੇ ਨੌਜਵਾਨ ਖਿਡਾਰੀਆਂ ਨੇ ਮੁੱਖ ਮੌਕਿਆਂ ’ਤੇ ਆਪਣਾ ਯੋਗਦਾਨ ਦਿੱਤਾ। ਭਾਰਤੀ ਟੀਮ ਦੇ ਨੌਜਵਾਨਾਂ ਦੇ ਪ੍ਰਦਰਸ਼ਨ ਅਤੇ ਆਸਟ੍ਰੇਲੀਆ ਖ਼ਿਲਾਫ਼ ਇਤਿਹਾਸਿਕ ਜਿੱਤ ਦਾ ਸਿਹਰਾ ਲੋਕ ਰਾਹੁਲ ਦ੍ਰਵਿਡ ਨੂੰ ਵੀ ਦੇ ਰਹੇ ਹਨ ਪਰ ਰਾਹੁਲ ਦਾ ਮੰਨਣਾ ਹੈ ਕਿ ਲੋਕ ਬੇਵਜ੍ਹਾ ਹੀ ਇਸ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਦੇ ਰਹੇ ਹਨ।
ਸਾਬਕਾ ਰਾਸ਼ਟਰੀ ਚੋਣਕਰਤਾ ਜਤਿਨ ਪ੍ਰਜਾਂਪ ਨੇ ਕਿਹਾ ਕਿ ਦ੍ਰਵਿਡ ਨੇ ਇੰਡੀਆ ਏ ਦੇ ਪੱਧਰ ’ਤੇ ਖਿਡਾਰੀਆਂ ’ਚ ਇਹ ਵਿਸ਼ਵਾਸ ਜਗਾਇਆ ਹੈ। ਉਨ੍ਹਾਂ ਨੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਡ ਨੂੰ ਲੈ ਕੇ ਸਲਾਹ ਦਿੱਤੀ ਅਤੇ ਉਸ ਦੀ ਵਜ੍ਹਾ ਨਾਲ ਹੀ ਉਹ ਸਭ ਕਾਮਯਾਬ ਹੋ ਪਾਏ ਹਨ। ਰਾਹੁਲ ਨੇ ਖਿਡਾਰੀਆਂ ਦਾ ਬੇਸ ਮਜ਼ਬੂਤ ਕੀਤਾ ਹੈ ਅਤੇ ਉਸ ਦੇ ਬਾਅਦ ਉਹ ਭਾਰਤੀ ਟੀਮ ’ਚ ਚੋਣ ਕੀਤੇ ਗਏ ਜਿਸ ਦਾ ਫ਼ਾਇਦਾ ਹੁਣ ਖਿਡਾਰੀਆਂ ਨੂੰ ਅਤੇ ਟੀਮ ਇੰਡੀਆ ਨੂੰ ਮਿਲ ਰਿਹਾ ਹੈ। ਭਾਵੇਂ ਹੀ ਰਾਹੁਲ ਨੌਜਵਾਨ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਨਹÄ ਲੈ ਰਹੇ ਹੋਣ ਪਰ ਟੀਮ ਦੇ ਨੌਜਵਾਨ ਖਿਡਾਰੀ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਉਨ੍ਹਾਂ ਨੂੰ ਹੀ ਦੇ ਰਹੇ ਹਨ। ਸ਼ੁੱਭਮਨ ਗਿੱਲ, ਪੰਤ ਮਯੰਕ ਅਗਰਵਾਲ, ਸਿਰਾਜ ਅਤੇ ਸ਼ਾਰਦੁਲ ਠਾਕੁਰ ਦੇ ਖੇਡ ’ਚ ਸੁਧਾਰ ਦਾ ਸਭ ਤੋਂ ਵੱਡਾ ਹੱਥ ਰਾਹੁਲ ਦਾ ਹੀ ਰਿਹਾ ਹੈ। 


Aarti dhillon

Content Editor

Related News