ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ''ਚ 4 ਵਿਕਟਾਂ ਹਾਸਲ ਕਰਦੇ ਹੀ ਚਾਹਲ ਬਣਾ ਦੇਵੇਗਾ ਨਵਾਂ ਰਿਕਾਰਡ

11/02/2019 6:14:40 PM

ਸਪੋਰਟਸ ਡੈਸਕ—ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ 3 ਨਵੰਬਰ ਕੱਲ ਤੋਂ ਹੋ ਰਹੀ। ਪਹਿਲਾ ਮੈਚ ਐਤਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਖੇਡੀਆ ਜਾਵੇਗਾ। ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ  ਟੀ-20 'ਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ 50 ਵਿਕਟਾਂ ਪੂਰੀਆਂ ਕਰਨ ਤੋਂ ਚਾਰ ਵਿਕਟਾਂ ਦੀ ਦੂਰੀ 'ਤੇ ਹਨ। ਬੰਗਲਾਦੇਸ਼ ਖਿਲਾਫ ਹੋਣ ਵਾਲੇ ਇਸ ਟੀ-20 ਮੈਚ 'ਚ ਚਾਹਲ ਦੀ ਕੋਸ਼ਿਸ਼ ਇਹ ਮੁਕਾਮ ਹਾਸਲ ਕਰਨ ਦੀ ਹੋਵੇਗੀ। ਚਾਹਲ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਹੀ ਭਾਰਤ ਲਈ ਇਹ ਮੁਕਾਮ ਹਾਸਲ ਕਰ ਸਕੇ ਹਨ।

ਚਾਹਲ ਨੇ 2016 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਡੈਬਿਊ ਕੀਤਾ ਸੀ ਅਤੇ 2019 ਵਰਲਡ ਕੱਪ ਤੱਕ ਉਹ ਟੀਮ ਦੀ ਮਜਬੂਤ ਕੜੀ ਬਣੇ ਰਹੇ। ਇਸ ਤੋਂ ਬਾਅਦ ਹਾਲਾਂਕਿ ਉਨ੍ਹਾਂ ਨੂੰ ਨਿਯਮਤ ਰੂਪ ਨਾਲ ਆਖਰੀ-11 'ਚ ਜਗ੍ਹਾ ਨਹੀਂ ਮਿਲੀ ਕਿਉਂਕਿ ਭਾਰਤ ਨੇ ਉਨ੍ਹਾਂ ਦੇ ਸਥਾਨ 'ਤੇ ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਫੀਲਡਿੰਗ ਅਤੇ ਹੇਠਲੇ ਕ੍ਰਮ 'ਚ ਬੱਲੇਬਾਜ਼ੀ ਕਰਨ ਦੀ ਸਮਰੱਥਾ ਦੇ ਕਾਰਨ ਉਨ੍ਹਾਂ ਨੂੰ ਤਰਜੀਹ ਦਿੱਤੀ। ਚਾਹਲ ਨੂੰ ਉਂਮੀਦ ਹੋਵੇਗੀ ਕਿ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਉਹ ਆਖਰੀ-11 'ਚ ਜਗ੍ਹਾ ਬਣਾ ਪਾਉਣ 'ਚ ਸਫਲ ਰਹਿਣਗੇ।

ਜ਼ਖਮੀ ਹੋਣ ਕਾਰਨ ਬਾਹਰ ਚੱਲ ਰਹੇ ਬੁਮਰਾਹ ਦੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਕੁਲ 51 ਵਿਕਟਾਂ ਹਨ। ਅਸ਼ਵਿਨ ਦੇ ਨਾਂ 52 ਵਿਕਟਾਂ ਹਨ। ਇਸ ਆਫ ਸਪਿਨਰ ਨੇ 2017 ਤੋਂ ਬਾਅਦ ਤੋਂ ਭਾਰਤ ਲਈ ਇਕ ਵੀ ਟੀ-20 ਮੈਚ ਨਹੀਂ ਖੇਡਿਆ ਹੈ।


Related News