''ਖੇਲ ਰਤਨ'' ਜਿੱਤ ਚੁੱਕੀ ਸਟਾਰ ਵੇਟਲਿਫਟਰ ਮੀਰਾਬਾਈ ਦਾ ਨਾਂ ਹੁਣ ਅਰਜੁਨ ਐਵਾਰਡ ਲਈ ਭੇਜਿਆ

05/28/2020 11:43:37 AM

ਸਪੋਰਟਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ 'ਖੇਲ ਰਤਨ' ਨਾਲ ਸਨਮਾਨਤ ਹੋ ਚੁੱਕੀ ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਦਾ ਨਾਂ ਹੁਣ ਅਰਜੁਨ ਐਵਾਰਡ ਦੇ ਲਈ ਭੇਜਿਆ ਗਿਆ ਹੈ। ਭਾਰਤੀ ਵੇਟਲਿਫਟਰ ਮਹਾਸੰਘ ਨੇ ਸਾਬਕਾ ਚੈਂਪੀਅਨ ਮੀਰਾਬਾਈ ਚਾਨੂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਹੈ ਕਿ ਖੇਲ ਰਤਨ ਤੋਂ ਬਾਅਦ ਅਰਜੁਨ ਐਵਾਰਡ ਦਿੱਤਾ ਜਾਏ ਪਰ ਮਹਾਸੰਘ ਨੇ ਇਹ ਕਦਮ ਚੁੱਕਿਆ ਹੈ।

ਸਾਲ 2017 ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਮੀਰਾਬਾਈ ਨੂੰ ਸਾਲ 2018 ਵਿਚ ਖੇਲ ਰਤਨ ਨਾਲ ਨਵਾਜਿਆ ਜਾ ਚੁੱਕਾ ਹੈ। ਵਿਸ਼ਵ ਪੱਧਰ 'ਤੇ ਤਿਰੰਗਾ ਲਹਿਰਾ ਚੁੱਕੀ ਚਾਨੂ ਨੇ ਕਿਹਾ ਕਿ ਅਰਜੁਨ ਐਵਾਰਡ ਦੇ ਨਾਲ ਇਕ ਸਨਮਾਨ ਜੁੜਿਆ ਹੈ ਅਤੇ ਖੇਲ ਰਤਨ ਤੋਂ ਬਾਅਦ ਵੀ ਇਸ ਨੂੰ ਸਵੀਕਾਰ ਕਰਨ ਵਿਚ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਖੇਲ ਰਤਨ ਸਭ ਤੋਂ ਵੱਡਾ ਪੁਰਸਕਾਰ ਹੈ ਪਰ ਮੈਨੂੰ ਪਹਿਲਾਂ ਅਰਜੁਨ ਐਵਾਰਡ ਨਹੀਂ ਮਿਲਿਆ ਅਤੇ ਮੈਨੂੰ ਉਹ ਵੀ ਚਾਹੀਦੈ। ਕਈ ਵਾਰ ਤੁਹਾਨੂੰ ਸਭ ਚਾਹੀਦੈ ਹੁੰਦਾ ਹੈ। ਖਿਡਾਰੀਆਂ ਦਾ ਅਰਜੁਨ ਪੁਰਸਕਾਰ ਨਾਲ ਖਾਲ ਲਗਾਵ ਹੁੰਦਾ ਹੈ।

PunjabKesari

ਉਸ ਨੇ ਕਿਹਾ ਕਿ ਮੈਂ 2018 ਵਿਚ ਵੀ ਅਰਜੁਨ ਪੁਰਸਕਾਰ ਅਤੇ ਖੇਲ ਰਤਨ ਦੋਵਾਂ ਲਈ ਆਵੇਦਨ ਭੇਜੇ ਹਨ। ਵੇਟਲਿਫਟਿੰਗ ਮਹਾਸੰਘ ਦੇ ਜਰਨਲ ਸਕੱਤਰ ਨੇ ਕਿਹਾ ਕਿ ਖੇਲ ਰਤਨ ਪਾ ਚੁੱਕੇ ਖਿਡਾਰੀ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ। ਮਹਾਸੰਘ ਨੇ ਚਾਨੂ ਤੋਂ ਇਲਾਵਾ ਵੇਟਲਿਫਟਰ ਰਾਗਾਲਾ ਵੈਂਕਟ ਰਾਹੁਲ ਅਤੇ ਪੂਨਮ ਯਾਦਵ ਦੇ ਨਾਂ ਵੀ ਇਸ ਪੁਰਸਕਾਰ ਲਈ ਭੇਜੇ ਹਨ। ਜੁਨੀਅਰ ਸਰਕਿਟ 'ਤੇ ਕਈ ਤਮਗੇ ਜਿੱਤ ਚੁੱਕੇ ਰਾਹੁਲ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ 2 ਸੋਨ ਅਤੇ 2018 ਰਾਸ਼ਰਮੰਡਲ ਖੇਲਾਂ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਦੂਜੇ ਪਾਸੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ 2 ਸੋਨ ਅਤੇ 2018 ਖੇਡਾਂ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਵੇਟਲਿਫਟਿੰਗ ਵਿਚ ਆਖਰੀ ਵਾਰ ਅਰਜੁਨ ਐਵਾਰਡ ਸਤੀਸ਼ ਸ਼ਿਵਲਿੰਗਮ ਨੂੰ 2015 ਵਿਚ ਮਿਲਿਆ ਸੀ।


Ranjit

Content Editor

Related News