''ਮੈਂ ਵੀ ਸਾਹਮਣਾ ਕੀਤਾ ਹੈ ਨਸਲੀ ਟਿੱਪਣੀਆਂ, ਕ੍ਰਿਸ ਗੇਲ ਦਾ ਦੁੱਖ ਆਇਆ ਬਾਹਰ

06/02/2020 3:24:19 PM

ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਕ੍ਰਿਕਟ ਵਿਚ ਹੋਣ ਵਾਲੇ ਨਸਲਵਾਦ ਖਿਲਾਫ ਆਵਾਜ਼ ਚੁੱਕੀ। ਇਸ 40 ਸਾਲਾ ਬੱਲੇਬਾਜ਼ ਨੇ ਸੋਸ਼ਲ ਮੀਡੀਆ 'ਤੇ ਇਕ ਅਪੀਲ ਕੀਤੀ। ਇਸ ਵਿਚ ਉਸ ਨੇ ਕਿਹਾ ਕਿ ਕ੍ਰਿਕਟ ਵਿਚ ਵੀ ਨਸਲਵਾਦ ਦਾ ਸੰਕਟ ਮੌਜੂਦ ਹੈ। ਉਸ ਨੂੰ ਵੀ ਟੀਮਾਂ ਵਿਚ ਰਹਿੰਦੇ ਹੋਏ ਅਤੇ ਦੁਨੀਆ ਭਰ ਵਿਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। 

ਗੇਲ ਦਾ ਬਿਆਨ ਅਜਿਹੇ 'ਚ ਸਾਹਮਣੇ ਆਇਆ ਹੈ, ਜਦੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪੇਸ਼ੇ ਵਿਚ ਬਾਊਂਸਰ 48 ਸਾਲ ਦੇ ਜਾਰਜ ਫਲਾਇਡ ਦੀ ਬੀਤੇ ਸੋਮਵਾਰ ਨੂੰ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ। ਕ੍ਰਿਸ ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਕਿਸੇ ਹੋਰ ਦੀ ਤਰ੍ਹਾਂ ਅਸ਼ਵੇਤ (ਕਾਲੇ) ਦੀ ਜ਼ਿੰਦਗੀ ਦਾ ਵੀ ਮਤਲਬ ਹੈ। ਸਾਰੇ ਨਸਲਵਾਦੀ ਲੋਕ ਕਾਲੇ ਲੋਕਾਂ ਨੂੰ ਬੇਵਕੂਫ ਸਮਝਣਾ ਬੰਦ ਕਰਨ। ਇੱਥੇ ਤਕ ਕਿ ਸਾਡੇ ਹੀ ਕੁਝ ਕਾਲੇ ਲੋਕ ਦੂਜਿਆਂ ਨੂੰ ਅਜਿਹਾ ਕਰਨ ਦਾ ਮੌਕਾ ਦਿੰਦੇ ਹਨ। ਖੁਦ ਨੂੰ ਹੇਠਾਂ ਨਾ ਸਮਝ ਕੇ ਇਸ ਸਿਲਸਿਲੇ ਨੂੰ ਰੋਕੋ। ਮੈਂ ਦੁਨੀਆਭਰ ਵਿਚ ਯਾਤਰਾ ਕੀਤੀ ਅਤੇ ਇਸ ਵਿਤਕਰੇ ਦਾ ਸ਼ਿਕਾਰ ਹੋਇਆ, ਕਿਉਂਕਿ ਮੈਂ ਕਾਲਾ ਹਾਂ। ਮੇਰਾ ਭਰੋਸਾ ਕਰੋ, ਇਹ ਸੂਚੀ ਬਹੁਤ ਲੰਬੀ ਹੈ। ਨਸਲਵਾਦੀ ਸਿਰਫ ਫੁੱਟਬਾਲ ਵਿਚ ਹੀ ਨਹੀਂ ਹੈ, ਸਗੋਂ ਕ੍ਰਿਕਟ ਵਿਚ ਵੀ ਹੈ। ਇੱਥੇ ਤਕ ਕਿ ਟੀਮਾਂ ਦੇ ਅੰਦਰ ਵੀ ਹੈ। ਕਾਲੇ ਵਿਅਕਤੀ ਦੇ ਰੂਪ 'ਚ ਮੈਨੂੰ ਇਸ ਸੋਟੀ ਦਾ ਆਖਰੀ ਸਿਰਾ ਮਿਲ ਗਿਆ। ਕਾਲੇ ਅਤੇ ਸ਼ਿਅਕਤੀਸ਼ਾਲੀ।

ਕ੍ਰਿਕਟ ਦੇ ਮੈਦਾਨ 'ਤੇ ਪਹਿਲਾਂ ਵੀ ਕੁਝ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਜੋਫਰਾ ਆਰਚਰ 'ਤੇ ਇਕ ਪ੍ਰਸ਼ੰਸਕ ਨੇ ਨਸਲੀ ਟਿੱਪਣੀ ਕੀਤੀ ਸੀ। ਉਹ ਟੈਸਟ ਮੈਚ ਨਿਊਜ਼ੀਲੈਂਡ ਵਿਚ ਖੇਡਿਆ ਗਿਆ ਸੀ। ਮੈਚ ਦੇ ਆਖਰੀ ਦਿਨ ਮੈਦਾਨ 'ਤੇ ਜਾਂਦੇ ਸਮੇਂ ਇੰਗਲਿਸ਼ ਕ੍ਰਿਕਟਰ ਆਰਚਰ 'ਤੇ ਇਹ ਟਿੱਪਣੀ ਕੀਤੀ ਗਈ ਸੀ। ਆਰਚਰ ਨੇ ਬਾਅਦ ਵਿਚ ਇਸ ਦਾ ਖੁਲ੍ਹਾਸਾ ਟਵਿੱਟਰ 'ਤੇ ਕੀਤਾ ਸੀ। 

Ranjit

This news is Content Editor Ranjit