ਕੋਰੋਨਾ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਵੇਗਾ ''ਫੁੱਟਬਾਲ''

04/04/2020 1:58:29 AM

ਰੋਮ- ਕੋਰੋਨਾ ਵਾਇਰਸ ਕਾਰਣ ਖੇਡ ਗਤੀਵਿਧੀਆਂ ਠੱਪ ਹੋਣ ਵਿਚਾਲੇ ਫੀਫਾ ਦੇ ਮੁਖੀ ਜਿਆਨੀ ਇਨਫੈਂਟਿਨੋ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਦਾ ਕਹਿਰ ਖਤਮ ਹੋਣ ਤੋਂ ਬਾਅਦ 'ਫੁੱਟਬਾਲ' ਪੂਰੀ ਤਰ੍ਹਾਂ ਬਦਲ ਜਾਵੇਗਾ। ਕੋਰੋਨਾ ਕਾਰਣ ਦੁਨੀਆ ਭਰ ਵਿਚ ਖੇਡ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਅਜਿਹੇ ਵਿਚ ਫੁੱਟਬਾਲ ਦੇ ਵੱਖ-ਵੱਖ ਟੂਰਨਾਮੈਂਟ ਵੀ ਜਾਂ ਤਾਂ ਮੁਲਤਵੀ ਕੀਤੇ ਗਏ ਹਨ ਜਾਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨਫੈਂਟਿਨੋ ਨੇ ਕਿਹਾ, ''ਫੁੱਟਬਾਲ ਦੀ ਖੇਡ ਜਲਦ ਹੀ ਵਾਪਸੀ ਕਰੇਗੀ ਤੇ ਜਦੋਂ ਵੀ ਅਜਿਹਾ ਹੋਵੇਗਾ ਅਸੀਂ ਇਸਦਾ ਜਸ਼ਨ ਮਨਾਵਾਂਗੇ। ਇਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਫੁੱਟਬਾਲ ਦੀ ਖੇਡ ਕੋਰੋਨਾ ਵਾਇਰਸ ਤੋਂ ਬਾਅਦ ਬਦਲ ਜਾਵੇਗੀ। ਇਹ ਵਧੇਰੇ ਸ਼ਮੂਲੀਅਤ ਵਾਲੀ, ਵਧੇਰਾ ਸਮਾਜਿਕ ਤੇ ਵਧੇਰੇ  ਸਮਰਥਾ ਵਾਲੀ ਹੋਵੇਗੀ।''
ਇਨਫੈਂਟਿਨੋ ਨੇ ਕਿਹਾ, ''ਅਸੀਂ ਬਿਹਤਰ ਹੋਵਾਂਗੇ, ਵਧੇਰੇ ਮਨੁੱਖਤਾਵਾਦੀ ਹੋਵਾਂਗੇ ਤੇ ਸੱਚੇ ਮੁੱਲਾਂ ਪ੍ਰਤੀ ਵਧੇਰੇ ਚੌਕਸ ਹੋਵਾਂਗੇ।'' ਪਿਛਲੇ ਹਫਤੇ ਇਨਫੈਂਟਿਨੋ ਨੇ ਕਿਹਾ ਸੀ ਕਿ ਇਹ ਖੇਡ ਵਿਚ ਸੁਧਾਰ ਲਿਆਉਣ ਦਾ ਸਹੀ ਸਮਾਂ ਹੈ। ਉਸ ਨੇ ਸੁਝਾਅ ਦਿੱਤਾ ਸੀ ਕਿ ਭਾਵੇਂ ਹੀ ਕੁਝ ਟੂਰਨਾਮੈਂਟ ਹੋਣ। ਇਸ ਵਿਚ ਛੋਟੀ ਟੀਮ ਹੋਵੇ ਪਰ ਸੰਤੁਲਿਤ ਟੀਮ ਹੋਵੇ।''


Gurdeep Singh

Content Editor

Related News