‘ਟੀਮਾਂ ਨੂੰ ਚਾਰਟਰਡ ਫਲਾਈਟਾਂ ’ਚ ਲਿਆਓ ਪਰ ਟੀ-20 ਵਿਸ਼ਵ ਕੱਪ ਰੱਦ ਨਾ ਕਰੋ’

04/16/2020 2:03:06 AM

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹੌਗ ਦਾ ਮੰਨਣਾ ਹੈ ਕਿ ਉਸਦੇ ਦੇਸ਼ ਨੂੰ ਇਸ ਸਾਲ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਟੀ-20 ਵਿਸ਼ਵ ਕੱਪ ਦਾ ਆਯੋਜਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਹੀ ਇਸਦੇ ਲਈ ਟੀਮਾਂ ਨੂੰ ਇਕ ਮਹੀਨਾ ਪਹਿਲਾਂ ਚਾਰਟਰਡ ਫਲਾਈਟਾਂ ਵਿਚ ਲਿਆਉਣਾ ਪਵੇ ਤੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਕੋਵਿਡ-19 ਟੈਸਟ ਕਰਵਾਉਣਾ ਪਵੇ। ਕੋਵਿਡ-19 ਮਹਾਮਾਰੀ ਕਾਰਣ ਦੁਨੀਆ ਭਰ ਵਿਚ 1 ਲੱਖ 20 ਹਜ਼ਾਰ ਤੋਂ ਵੱਖ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਦੇਸ਼ਾਂ ਵਿਚ ਲਾਕਡਾਊਨ ਐਲਾਨ ਕੀਤਾ ਗਿਆ ਹੈ। ਇਸ ਘਾਤਕ ਬੀਮਾਰੀ ਕਾਰਣ ਟੀ-20 ਵਿਸ਼ਵ ਕੱਪ ’ਤੇ ਵੀ ਸ਼ੱਕ ਦੇ ਬਦਲ ਛਾਏ ਹੋਏ ਹਨ, ਜਿਸਦਾ ਆਯੋਜਨ ਆਸਟਰੇਲੀਆ ਵਿਚ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਹੋਣਾ ਹੈ। 
ਹੌਗ ਨੇ ਕਿਹਾ ਕਿ ਉਹ ਟੂਰਨਾਮੈਂਟ ਨੂੰ ਮੁਲਤਵੀ ਜਾਂ ਰੱਦ ਦੇ ਵਿਚਾਰ ਦੇ ਵਿਰੁੱਧ ਹੈ ਤੇ ਟੂਰਨਾਮੈਂਟ ਦੇ ਸੁਚਾਰੂ ਆਯੋਜਨ ਲਈ ਆਯੋਜਕਾਾਂ ਨੂੰ ਸਮਾਂ ਰਹਿੰਦਿਆਂ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ। ਹੌਗ ਨੇ ਕਿਹਾ, ‘‘ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਕਿ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ ਇਸਦਾ ਸਮਾਂ ਬਦਲਿਆ ਜਾ ਸਕਦਾ ਹੈ। ਮੈਨੂੰ ਇਹ ਪਸੰਦ ਨਹੀਂ ਹੈ ਪਰ ਕੁਝ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਕੱਢਣ ਦੀ ਲੋੜ ਹੈ।’’
ਉਸ ਨੇ ਕਿਹਾ, ‘‘ਕਾਫੀ ਖਿਡਾਰੀ ਲਾਕਡਾਊਨ ’ਚੋ ਲੰਘ ਰਹੇ ਹਨ। ਉਹ ਬਾਹਰ ਨਹੀਂ ਨਿਕਲ ਪਾ ਰਹੇ ਹਨ ਤੇ ਟੀ-20 ਵਿਸ਼ਵ ਕੱਪ ਵਰਗੇ ਟੂਰਨਾਮੈਂਟ ਲਈ ਟ੍ਰੇਨਿੰਗ ਤੇ ਤਿਆਰੀ ਨਹੀਂ ਕਰ ਪਾ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਇੱਥੇ ਇਕ ਜਾਂ ਡੇਢ ਮਹੀਨਾ ਪਹਿਲਾਂ ਲਿਆਉਣਾ ਪਵੇਗਾ।’’ ਹੌਗ ਨੇ ਕਿਹਾ, ‘‘ਆਸਟਰੇਲੀਆ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ 2 ਹਫਤਿਆਂ ਦੇ ਲਾਕਡਾਊਨ ’ਚੋਂ ਲੰਘਣਾ ਪਵੇਗਾ। 2 ਹਫਤੇ ਦੇ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦਾ ਦੁਬਾਰਾ ਟੈਸਟ ਹੋਵੇਗਾ ਤੇ ਜੇਕਰ ਉਹ ਟੈਸਟ ਵਿਚ ਸਫਲ ਰਹਿੰਦੇ ਹਨ ਤਾਂ ਬਾਹਰ ਜਾਣ, ਤਿਆਰੀ ਤੇ ਟ੍ਰੇਨਿੰਗ ਕਰਨ ਲਈ ਆਜ਼ਾਦ ਹੋਣਗੇ।’’


Garg

Reporter

Related News