ਭਾਰਤੀ ਰਾਜਨੀਤੀ ''ਚ ''ਵਹਾਅ'' ਦੀ ਅਵਸਥਾ ਕਿਉਂ

02/08/2020 12:35:28 AM

ਇਕ ਪਲ ਅਜਿਹਾ ਵੀ ਸੀ ਕਿ ਮੋਦੀ ਨੇ ਮੁਸਲਮਾਨਾਂ ਨੂੰ ਭਾਰਤ ਦੇ ਨਾਗਰਿਕ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ ਅਤੇ ਜੇਕਰ ਉਹ ਭਾਰਤ ਦੇ ਅਸਲੀ ਨਾਗਰਿਕ ਹਨ ਤਾਂ ਉਨ੍ਹਾਂ ਨੂੰ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦਾ ਪੂਰਾ ਅਧਿਕਾਰ ਹੈ। ਭਾਰਤੀ ਲੋਕਤੰਤਰ ਦਾ ਇਹੀ ਵਡੱਪਣ ਹੈ। ਸਰਕਾਰ ਤੋਂ ਇਹੀ ਆਸ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਸੰਵਾਦ ਸਥਾਪਿਤ ਕਰਨ ਲਈ ਉਨ੍ਹਾਂ ਤਕ ਆਪਣੀ ਪਹੁੰਚ ਬਣਾਵੇ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਸਾਡੇ ਰਾਸ਼ਟਰੀ ਨੇਤਾਵਾਂ ਦੇ ਤੱਤ ਦੀ ਬੁੱਧੀਮਤਾ ਅਤੇ ਆਮ ਸੋਚ ਨੂੰ ਧੁੰਦਲਾਅ ਦੇਣਗੀਆਂ। ਮੇਰਾ ਇਹ ਦ੍ਰਿੜ੍ਹ ਨਿਸ਼ਚਾ ਹੈ ਕਿ ਭਾਰਤ 'ਚ ਹਰੇਕ ਸਿਆਸੀ ਦਲ ਆਪਣੇ ਅੰਦਰ ਹੀ ਦੇਖ ਰਿਹਾ ਹੈ ਕਿਉਂਕਿ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ। ਅਸੀਂ ਉਨ੍ਹਾਂ ਵਲੋਂ 1942 ਵਿਚ ਉਨ੍ਹਾਂ ਦੀ ਮੈਗਜ਼ੀਨ 'ਹਰੀਜਨ' ਵਿਚ ਜ਼ਾਹਿਰ ਕੀਤੇ ਗਏ ਉਨ੍ਹਾਂ ਦੇ ਸੁਨਹਿਰੀ ਸ਼ਬਦਾਂ ਨੂੰ ਯਾਦ ਕਰਦੇ ਹਾਂ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ 'ਿਹੰਦੁਸਤਾਨ ਉਨ੍ਹਾਂ ਸਾਰਿਆਂ ਦਾ ਹੈ, ਜਿਨ੍ਹਾਂ ਦਾ ਜਨਮ ਇਥੇ ਹੋਇਆ ਅਤੇ ਉਨ੍ਹਾਂ ਨੇ ਕਿਸੇ ਹੋਰ ਦੇਸ਼ ਵੱਲ ਨਹੀਂ ਦੇਖਿਆ। ਇਸ ਕਾਰਣ ਇਹ ਪਾਰਸੀਆਂ ਦਾ, ਭਾਰਤੀ ਈਸਾਈਆਂ, ਮੁਸਲਮਾਨਾਂ ਅਤੇ ਹਿੰਦੂਆਂ ਜਿੰਨਾ ਹੀ, ਗ਼ੈਰ-ਹਿੰਦੂਆਂ ਲਈ ਵੀ ਹੈ। ਆਜ਼ਾਦ ਭਾਰਤ ਹਿੰਦੂ ਰਾਜ ਨਹੀਂ ਹੋਵੇਗਾ, ਇਹ ਭਾਰਤੀ ਰਾਜ ਹੋਵੇਗਾ, ਜੋ ਕਿਸੇ ਵੀ ਧਰਮ, ਭਾਈਚਾਰੇ ਦੇ ਬਹੁਮਤ 'ਤੇ ਨਹੀਂ ਸਗੋਂ ਧਰਮ ਦੇ ਭੇਦਭਾਵ ਤੋਂ ਬਿਨਾਂ ਪੂਰੇ ਲੋਕਾਂ ਦੇ ਪ੍ਰਤੀਨਿਧੀਆਂ ਦੇ ਆਧਾਰ 'ਤੇ ਹੋਵੇਗਾ।' ਗਾਂਧੀ ਜੀ ਦਾ ਮੁੱਖ ਟੀਚਾ ਹਿੰਦੂ-ਮੁਸਲਿਮ ਦਾ ਨਿਰਮਾਣ ਸੀ। ਉਨ੍ਹਾਂ ਲਈ ਇਹੀ ਅਹਿੰਸਾ ਦੀ ਪ੍ਰਤੀਨਿਧਤਾ ਸੀ।

ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮਤ ਦੇ ਉਲਟ ਅਸੀਂ ਅੱਜ ਕੀ ਦੇਖਦੇ ਹਾਂ? ਬੰਦੂਕ ਚੁੱਕੀ ਇਕ ਵਿਅਕਤੀ ਸੀ. ਏ. ਏ. ਵਿਰੋਧੀ ਰੈਲੀ 'ਤੇ ਫਾਇਰ ਕਰਦਾ ਹੈ ਅਤੇ ਚਿੱਲਾਉਂਦਾ ਹੋਇਆ ਨਾਅਰਾ ਲਾਉਂਦਾ ਹੈ 'ਜੈ ਸ਼੍ਰੀ ਰਾਮ, ਇਹ ਲਓ ਆਜ਼ਾਦੀ'। ਕੀ ਉਹ ਭਾਜਪਾ ਜਾਂ ਫਿਰ 'ਆਪ' ਦਾ ਸਮਰਥਕ ਸੀ। ਇਸ ਪਹਿਲੂ 'ਤੇ ਮੈਂ ਮੁੱਠੀ ਬੰਦ ਕਰ ਕੇ ਬੈਠਾ ਹਾਂ, ਭਾਰਤ 'ਚ ਇਸ ਸਮੇਂ ਰਾਜਨੀਤੀ ਅਤੇ ਧਰਮ ਆਪਸ 'ਚ ਮਿਲ ਚੁੱਕੇ ਹਨ।

ਇਹ ਸ਼ੂਟਿੰਗ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵਰਗੇ ਭਾਜਪਾ ਨੇਤਾਵਾਂ ਦੇ ਹਿੰਸਾ ਭੜਕਾਉਣ ਵਾਲੇ ਅਤੇ ਫਿਰਕਾਪ੍ਰਸਤੀ ਨਾਲ ਭਰੇ ਸ਼ਬਦਾਂ ਤੋਂ ਬਾਅਦ ਕੀਤੀ ਗਈ। ਠਾਕੁਰ ਨੇ ਕਿਹਾ ਕਿ 'ਗੱਦਾਰਾਂ ਨੂੰ ਗੋਲੀ ਮਾਰੋ', ਇਸ ਦੇ ਸਮਾਨਾਂਤਰ ਹੀ ਕਪਿਲ ਮਿਸ਼ਰਾ ਦੀ ਸ਼ਬਦਾਵਲੀ ਨੇ ਵੀ ਦੁਖੀ ਕਰ ਦਿੱਤਾ।

ਕੁਝ ਵੀ ਹੋਵੇ, ਸ਼ਾਹੀਨ ਬਾਗ ਪ੍ਰਦਰਸ਼ਨ ਨੂੰ ਅੱਜ ਧਰਮ ਨਿਰਪੱਖਤਾ ਦੇ ਅਥਾਹ ਸਮੁੰਦਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਿਥੇ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਹੈ। ਇਹ ਵੱਖਰੀ ਗੱਲ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਇਕ ਵੱਖਰੇ ਨਜ਼ਰੀਏ ਨਾਲ ਦੇਖਦੀ ਹੈ। ਮੇਰੇ ਚਿੰਤਾ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਆਖਿਰ ਦੇਸ਼ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਾਡੇ ਨੇਤਾ ਕਿਸ ਗਲਤ ਦਿਸ਼ਾ ਵੱਲ ਜਾ ਰਹੇ ਹਨ। ਚੋਣਾਂ ਦੇ ਸਮੇਂ ਦੌਰਾਨ ਚੱਲਣ ਵਾਲੇ ਸਿਆਸੀ ਮਾਮਲਿਆਂ 'ਚ ਇਸ ਤਰ੍ਹਾਂ ਦਾ ਵਹਾਅ ਕਿਉਂ ਆਇਆ। ਹਰੇਕ ਪਾਰਟੀ ਥੋੜ੍ਹੀ ਮਿਆਦ ਦੀ ਵੋਟ ਬੈਂਕ ਦੀ ਰਾਜਨੀਤੀ ਨੂੰ ਲੈ ਕੇ ਆਪਣੇ ਨਜ਼ਰੀਏ ਤੋਂ ਦੇਖ ਰਹੀ ਹੈ। ਕੁਝ ਅਪਵਾਦ ਤੋਂ ਬਾਅਦ ਇਹ ਸ਼ਾਇਦ ਹੀ ਕੋਈ ਸਿਧਾਂਤਾਂ ਜਾਂ ਫਿਰ ਤੱਥਾਂ ਵਾਲੇ ਨੇਤਾ ਦੇਖ ਪਾ ਰਹੇ ਹਨ।

ਇਕ ਚਿੰਤਤ ਨਾਗਰਿਕ ਦੇ ਤੌਰ 'ਤੇ ਮੈਂ ਇਹ ਮੁੱਦਾ ਉਠਾ ਰਿਹਾ ਹਾਂ, ਜੋ ਸਿਆਸੀ ਕੋਣ ਦੀ ਸਥਿਤੀ ਕਾਰਣ ਦੁਖੀ ਹੋਇਆ ਹੈ। ਮੈਂ ਕਿਸੇ ਇਕ ਵਿਅਕਤੀ 'ਤੇ ਦੋਸ਼ ਨਹੀਂ ਮੜ੍ਹ ਰਿਹਾ ਅਤੇ ਨਾ ਹੀ ਕਿਸੇ ਸਿਆਸੀ ਦਲ ਨੂੰ ਦੋਸ਼ ਦੇ ਰਿਹਾ ਹਾਂ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅਸਲੀਅਤ ਤੋਂ ਇਨਕਾਰ ਕਰਨ ਵਾਲੇ ਮਾਹੌਲ ਵਿਚ ਜਮਹੂਰੀ ਰਾਜਨੀਤੀ ਸਿਹਤਮੰਦ ਲਕੀਰਾਂ 'ਤੇ ਨਹੀਂ ਚੱਲਦੀ। ਅਸਲ 'ਚ ਭਾਰਤੀ ਲੋਕਤੰਤਰ ਦੀ ਗੁਣਵੱਤਾ ਉਸ ਸਮੇਂ ਤਕ ਅੱਪਗ੍ਰੇਡ ਨਹੀਂ ਕੀਤੀ ਜਾ ਸਕਦੀ, ਜਦੋਂ ਤਕ ਕਿ ਅਸੀਂ ਦੋਹਰੇ ਮਾਪਦੰਡ, ਪਾਖੰਡ ਅਤੇ ਦੋਗਲੀ ਭਾਸ਼ਾ ਵਾਲੀ ਸਿਆਸੀ ਸੋਚ ਅਤੇ ਕਾਰਵਾਈ ਦਾ ਤਿਆਗ ਨਹੀਂ ਕਰਦੇ। ਸਿਧਾਂਤਕ ਮੁੱਦਿਆਂ ਤੋਂ ਵੱਧ ਇਸ ਸਮੇਂ ਇਹ ਸਮਝਣ ਦੀ ਲੋੜ ਹੈ ਕਿ ਆਖਿਰ ਲੋਕ ਕੀ ਚਾਹੁੰਦੇ ਹਨ, ਜਦੋਂ ਤਕ ਅਸੀਂ ਲੋਕਾਂ ਦੀਆਂ ਅਸਲੀ ਉਮੀਦਾਂ ਅਤੇ ਇੱਛਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਤਕ ਭਾਰਤ ਦਾ ਨਿਰਮਾਣ ਸੰਭਵ ਨਹੀਂ। ਭਾਰਤ ਨੂੰ ਸ਼ਾਰਟਕੱਟ ਨਾਲ ਅੱਗੇ ਨਹੀਂ ਵਧਾਇਆ ਜਾ ਸਕਦਾ।

ਅਜਿਹਾ ਕਿਹਾ ਜਾਂਦਾ ਹੈ ਕਿ ਚੀਕਣੀ ਮਿੱਟੀ ਕਿਸੇ ਵੀ ਸੱਚੇ 'ਚ ਢਲ ਜਾਂਦੀ ਹੈ ਪਰ ਇਹ ਉਦੋਂ ਤਕ ਸੰਭਵ ਹੈ, ਜਦੋਂ ਤਕ ਘੁਮਿਆਰ ਉਸ ਨੂੰ ਆਪਣੇ ਹੱਥਾਂ ਨਾਲ ਆਕਾਰ ਨਹੀਂ ਦਿੰਦਾ। ਇਥੇ ਰਾਜਨੀਤੀ ਦੇ ਸਾਕਾਰਾਤਮਕ ਅਤੇ ਨਕਾਰਾਤਮਕ ਪਹਿਲੂ ਹਨ। ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਰਾਸ਼ਟਰ ਦੀ ਦਿੱਖ ਨੂੰ ਦੇਖਦੇ ਹੋ। ਦਿੱਲੀ 'ਚ ਪਾਏ ਜਾ ਰਹੇ ਹਾਲਾਤ ਲਈ ਕਿਸੇ ਇਕ ਦਾ ਨਜ਼ਰੀਆ ਅਤੇ ਵਿਵਹਾਰ ਨਿਰਭਰ ਕਰਦਾ ਹੈ।

ਰਾਜਨੀਤੀ ਦੇ ਸਾਕਾਰਾਤਮਕ ਪਹਿਲੂ ਵਿਚ ਸਾਕਾਰਾਤਮਕ ਤੱਤ ਵੀ ਮੌਜੂਦ ਹੁੰਦੇ ਹਨ। ਮੌਜੂਦਾ ਬੇਚੈਨੀ ਨਫਰਤ ਅਤੇ ਵੰਡਣ ਵਾਲੀ ਰਾਜਨੀਤੀ ਕਾਰਣ ਮੌਜੂਦ ਹੈ। ਰਾਸ਼ਟਰ ਵਲੋਂ ਸਹਿਣ ਕੀਤੀਆਂ ਜਾ ਰਹੀਆਂ ਪ੍ਰੇਸ਼ਾਨੀਆਂ ਦੇ ਸਵਾਲਾਂ ਦੇ ਜਵਾਬ ਮੁਹੱਈਆ ਕਰਵਾਉਣ ਦੀ ਸਾਡੀਆਂ ਜਮਹੂਰੀ ਸੰਸਥਾਵਾਂ 'ਚ ਸਮਰੱਥਾ ਨਹੀਂ ਜਾਂ ਫਿਰ ਇਸ ਤਰ੍ਹਾਂ ਕਹੋ ਕਿ ਉਹ ਯੋਗ ਨਹੀਂ।

ਮੈਂ ਕਲਪਨਾ ਕਰ ਸਕਦਾ ਹਾਂ ਕਿ ਰਾਸ਼ਟਰੀ ਸੰਸਕ੍ਰਿਤੀ ਨਾ ਤਾਂ ਹਿੰਦੂ ਅਤੇ ਨਾ ਹੀ ਮੁਸਲਮਾਨ ਦੀ ਹੈ, ਇਹ ਤਾਂ ਬਸ ਭਾਰਤ ਦੀ ਹੈ। ਮੈਂ ਦੇਖਦਾ ਹਾਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪਾਏ ਜਾ ਰਹੇ ਮੂਲ ਭੇਦਾਂ ਨੂੰ ਮਿਟਾਇਆ ਨਹੀਂ ਗਿਆ। ਇਸੇ ਤਰ੍ਹਾਂ ਜ਼ਿਆਦਾਤਰ ਇਨ੍ਹਾਂ ਦੋਵਾਂ ਦੀ ਵਰਤੋਂ ਸਮਾਜਿਕ ਭੇਦਭਾਵ ਅਤੇ ਵਿਰੋਧ ਲਈ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਭਾਰਤ ਦੀ ਪੁਰਾਤਨ ਸੱਭਿਅਤਾ ਹੋਣ ਦੇ ਨਾਤੇ ਅਸੀਂ ਰਾਸ਼ਟਰੀਅਤਾ ਵਿਚ ਹਿੰਦੂਆਂ ਦੇ ਦਬਦਬੇ ਨੂੰ ਨਹੀਂ ਨਕਾਰ ਸਕਦੇ। ਇਸ ਪੁਰਾਤਨ ਜ਼ਮੀਨ ਦੀ ਮਿੱਟੀ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ 'ਚ ਇਸਦੀਆਂ ਜੜ੍ਹਾਂ ਡੂੰਘੀਆਂ ਹਨ। ਇਸ ਕਾਰਣ ਆਧੁਨਿਕ ਭਾਰਤ ਦੀ ਸੰਤੁਲਿਤ ਦ੍ਰਿਸ਼ਟੀ ਇਸੇ ਵਿਚ ਹੈ ਕਿ ਅਸੀਂ ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਚੱਲੀਏ। ਇਹ ਤਰਸਯੋਗ ਹੈ ਕਿ ਸਾਡੀ ਸੋਚ ਬਹੁਤ ਹੇਠਲੇ ਬਦਲਾਅ ਨੂੰ ਦੇਖਦੀ ਹੈ। ਸਾਡੇ ਕੋਲ ਗੁਜਰਾਤ ਤੋਂ ਭਾਜਪਾ ਦੇ ਪ੍ਰਮੁੱਖ ਨੇਤਾ ਪੀ. ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਅਤੇ ਇਸੇ ਸੂਬੇ ਨੇ ਸਾਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਵਰਗੇ ਮਹਾਨ ਨਾਇਕ ਦਿੱਤੇ। ਹੁਣ ਸਮਾਂ ਹੈ ਕਿ ਦੇਸ਼ ਦੇ ਨੇਤਾਵਾਂ ਨੂੰ ਆਪਣੇ ਅੰਦਰ ਝਾਕਣਾ ਹੋਵੇਗਾ ਅਤੇ ਇਹ ਟਟੋਲਣਾ ਹੋਵੇਗਾ ਕਿ ਆਖਿਰ ਉਨ੍ਹਾਂ ਤੋਂ ਗਲਤੀ ਕਿੱਥੇ ਹੋਈ।

                                                                                            —ਹਰੀ ਜੈ ਸਿੰਘ


KamalJeet Singh

Content Editor

Related News