ਆਖਿਰ ਪਾਕਿਸਤਾਨ ਬਦਹਾਲ ਕਿਉਂ ਹੈ?

Friday, Dec 29, 2023 - 04:06 PM (IST)

ਆਖਿਰ ਪਾਕਿਸਤਾਨ ਬਦਹਾਲ ਕਿਉਂ ਹੈ? 1947 ’ਚ ਖੂਨੀ ਵੰਡ ਪਿੱਛੋਂ ਵੰਡਿਆ ਹੋਇਆ ਭਾਰਤ ਜਿੱਥੇ ਚੰਨ ’ਤੇ ਪਹੁੰਚ ਗਿਆ, ਉੱਥੇ ਇਕ ਚੌਥਾਈ ਭਾਰਤੀ ਭੂ-ਖੰਡਾਂ ਨੂੰ ਕੱਟ ਕੇ ਬਣਾਇਆ ਗਿਆ ਪਾਕਿਸਤਾਨ ਕਿਉਂ ਇੰਨਾ ਪੱਛੜ ਗਿਆ? ਆਖਿਰ ਪਾਕਿਸਤਾਨ ਇਸ ਹਾਲ ’ਚ ਕਿਵੇਂ ਪੁੱਜਾ? ਇਸ ਦਾ ਸੰਕੇਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲੀਆ ਟਿੱਪਣੀ ’ਚ ਮਿਲ ਜਾਂਦਾ ਹੈ। ਬੀਤੇ ਦਿਨੀਂ ਨਵਾਜ਼ ਨੇ ਆਪਣੇ ਦੇਸ਼ ’ਚ ਮੰਡਰਾਉਂਦੇ ਆਰਥਿਕ ਸੰਕਟ ਲਈ ਫੌਜੀ ਸੰਸਥਾਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘‘ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਦੀ ਪ੍ਰੇਸ਼ਾਨੀ ਲਈ ਨਾ ਤਾਂ ਭਾਰਤ ਜ਼ਿੰਮੇਵਾਰ ਹੈ ਅਤੇ ਨਾ ਹੀ ਅਮਰੀਕਾ, ਸਗੋਂ ਅਸੀਂ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰੀ ਹੈ।’’ ਇਸ ਦਾ ਲੁਕਵਾਂ ਭਾਵ ਕੀ ਹੈ?

ਪਾਕਿਸਤਾਨ ਦੀ ਮੌਜੂਦਾ ਆਰਥਿਕ ਸਥਿਤੀ ਕੀ ਹੈ? ਕੰਗਾਲੀ ਦੀ ਦਹਿਲੀਜ਼ ’ਤੇ ਪੁੱਜਾ ਪਾਕਿਸਤਾਨ ਗਲ਼ ਤੱਕ ਕਰਜ਼ੇ ’ਚ ਡੁੱਬਿਆ ਹੋਇਆ ਹੈ। ਪੁਰਾਣਾ ਕਰਜ਼ਾ ਮੋੜਨ ਲਈ ਜਾਂ ਤਾਂ ਉਸ ਨੂੰ ਨਵਾਂ ਕਰਜ਼ਾ ਲੈਣਾ ਪੈ ਰਿਹਾ ਹੈ ਜਾਂ ਫਿਰ ਆਪਣੇ ਨਾਗਰਿਕਾਂ ’ਤੇ ਇਸ ਦਾ ਬੋਝ ਕਦੇ ਤੇਲ ਦੀਆਂ ਕੀਮਤਾਂ ਨੂੰ ਵਧਾ ਕੇ ਤਾਂ ਕਦੇ ਬਿਜਲੀ ਦੀਆਂ ਦਰਾਂ ’ਚ ਵਾਧਾ ਕਰ ਕੇ ਪਾ ਰਿਹਾ ਹੈ। ਸਥਿਤੀ ਇਹ ਹੋ ਗਈ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ ਅਤੇ ਗੈਸ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਪਾਕਿਸਤਾਨ ’ਚ ਸੰਵੇਦਨਸ਼ੀਲ ਕੀਮਤ ਸੂਚਕ ਅੰਕ (ਐੱਸ. ਪੀ. ਆਈ.) 42.6 ਫੀਸਦੀ ਤੱਕ ਵਧ ਗਿਆ। ਪਾਕਿਸਤਾਨ ’ਚ ਖੰਡ, ਚਾਹ, ਚਿਕਨ, ਆਟਾ ਅਤੇ ਚੌਲ ਸਮੇਤ ਜ਼ਿਆਦਾਤਰ ਜ਼ਰੂਰੀ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ।

ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਇਹ ਲਗਾਤਾਰ 6ਵਾਂ ਹਫਤਾ ਹੈ, ਜਦ ਹਫਤਾਵਾਰੀ ਮੁਦਰਾ ਪਸਾਰ ਸੂਚਕ ਅੰਕ 41 ਫੀਸਦੀ ਤੋਂ ਉਪਰ ਹੈ। ਬੀਤੇ ਦਿਨੀਂ ਪਾਕਿਸਤਾਨ ’ਚ ਬਿਜਲੀ ਬਿੱਲ ਵਧਾਉਣ ’ਤੇ ਆਮ ਜਨਤਾ ਸੜਕਾਂ ’ਤੇ ਉਤਰ ਆਈ ਸੀ। ਤਦ ਹਾਲਾਤ ਗ੍ਰਹਿ ਜੰਗ ਵਰਗੇ ਹੋ ਗਏ ਸਨ। ਪਾਕਿਸਤਾਨ ’ਚ ਨਕਦੀ ਦੀ ਕਿੱਲਤ ਇੰਨੀ ਭਿਆਨਕ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਸਰਕਾਰ ਨੇ ਉਸ ਦੀ ਤੰਗਹਾਲੀ ’ਤੇ ਤਰਸ ਖਾ ਕੇ ਮੁਫਤ ’ਚ ਪ੍ਰਦੂਸ਼ਣ ਤੋਂ ਬਚਣ ਲਈ ਬਣਾਉਟੀ ਮੀਂਹ ਪੁਆਇਆ। ਪਾਕਿਸਤਾਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਦੂਸ਼ਣ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਪਾਕਿਸਤਾਨੀ ਸਰਕਾਰ ਨੇ 35 ਕਰੋੜ ਰੁਪਏ ਦਾ ਅੰਦਾਜ਼ਾ ਜਤਾਇਆ ਸੀ।

ਇਸ ਸਬੰਧ ’ਚ ਪਾਕਿਸਤਾਨ ਆਪਣੇ ਮਿੱਤਰ ਚੀਨ ਵੱਲ ਟਿਕਟਿਕੀ ਲਾਈ ਦੇਖ ਰਿਹਾ ਸੀ ਕਿ ਉਹ ਲਾਹੌਰ ’ਚ ਬਣਾਉਟੀ ਮੀਂਹ ਪੁਆਏਗਾ ਪਰ ਚੀਨ ਦੀ ਬਜਾਏ ਯੂ. ਏ. ਈ. ਨੇ ਇਕ ਫੁੱਟੀ ਕੌਡੀ ਵੀ ਲਏ ਬਿਨਾਂ ਇਹ ਕੰਮ ਕਰ ਦਿੱਤਾ। ਅਸਲ ’ਚ ਪਾਕਿਸਤਾਨ ਨਾਂਹ-ਪੱਖੀ ਚਿੰਤਨ ਤੋਂ ਜਨਮਿਆ ਅਸਫਲ ‘ਰਾਸ਼ਟਰ’ ਹੈ। ਕਹਿਣ ਨੂੰ ਇਹ ਇਸਲਾਮ ਦੇ ਨਾਂ ’ਤੇ ਬਣਿਆ ਪਰ ਇਸ ਦੀ ਮੰਗ ਦੇ ਪਿੱਛੇ ਇਸਲਾਮ ਪ੍ਰਤੀ ਪ੍ਰੇਮ ਘੱਟ, ‘ਕਾਫਿਰ’ ਹਿੰਦੂਆਂ-ਭਾਰਤ ਦੇ ‘ਕੁਫਰ’ ਬਹੁਲਤਾਵਾਦੀ ਸਨਾਤਨ ਸੱਭਿਆਚਾਰ ਪ੍ਰਤੀ ਨਫਰਤ ਵੱਧ ਸੀ, ਜੋ ਹੁਣ ਵੀ ਹੈ।

ਆਪਣੀ ਇਸ ਮਾਨਸਿਕਤਾ ਕਾਰਨ ਪਾਕਿਸਤਾਨ, ਉਸ ਸਾਮਰਾਜਵਾਦੀ ਚੀਨ ਦਾ ਪਿਛਲੱਗ ਬਣਿਆ ਹੋਇਆ ਹੈ, ਜੋ ਭਾਰਤ ਨੂੰ ਆਪਣਾ ਇਕ ਵੱਡਾ ਦੁਸ਼ਮਣ ਸਮਝਦਾ ਹੈ। ਇਹ ਸਥਿਤੀ ਉਦੋਂ ਹੈ ਜਦ ਵਿਸ਼ਵ ਦੇ ਕਿਸੇ ਦੇਸ਼ ਦੀ ਸਰਕਾਰ ਵੱਲੋਂ ਮੁਸਲਮਾਨਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ’ਚ ਚੀਨ ਐਲਾਨੀਆ ਤੌਰ ’ਤੇ ਬਦਨਾਮ ਹੈ। ਸ਼ਿਨਚਿਆਂਗ ’ਚ ਇਕ ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦਾ ਰਾਜਕੀ ਦਮਨ ਇਸ ਦੀ ਉਦਾਹਰਣ ਹੈ।

ਨਫਰਤ ਤੋਂ ਪ੍ਰੇਰਿਤ ਲੋਕਾਂ ਨੂੰ ਕਿਸੇ ਵਿਰੁੱਧ ਇਕਜੁੱਟ ਤਾਂ ਕਰ ਸਕਦੇ ਹਾਂ ਪਰ ਉਨ੍ਹਾਂ ਦੇ ਹਾਂ-ਪੱਖੀ ਮਕਸਦ ਦੀ ਪ੍ਰਾਪਤੀ ਲਈ ਭਾਈਵਾਲ ਬਣਨਾ ਔਖਾ ਹੈ। ਇਹ ਦਰਸ਼ਨ ਉਨ੍ਹਾਂ ਕਦਰਾਂ-ਕੀਮਤਾਂ ਦੀ ਜੀਵਨਸ਼ੈਲੀ ਦਾ ਅੰਨ੍ਹਾ-ਵਿਰੋਧ ਹੈ, ਜੋ ਭਾਰਤ ਨੂੰ ਪੁਰਾਤਨ ਸਮੇਂ ਤੋਂ ਪਰਿਭਾਸ਼ਿਤ ਕਰਦੇ ਆਏ ਹਨ। ਪਾਕਿਸਤਾਨ ਖੁਦ ਨੂੰ ਖੰਡਿਤ ਭਾਰਤ ਤੋਂ ਵੱਖ, ਤਾਂ ਮੱਧਪੂਰਬੀ ਏਸ਼ੀਆ-ਖਾੜੀ ਦੇਸ਼ਾਂ ਦੇ ਨੇੜੇ ਦਿਖਾਉਣ ਲਈ ਯਤਨਸ਼ੀਲ ਹੈ। ਪਾਕਿਸਤਾਨ ’ਚ 40 ਫੀਸਦੀ ਤੋਂ ਜ਼ਿਆਦਾ ਲੋਕਾਂ ਦੇ ਪੰਜਾਬੀ ਭਾਸ਼ੀ ਹੋਣ ਦੇ ਬਾਅਦ ਵੀ ਵਿਦੇਸ਼ੀ ਫਾਰਸੀ ਭਾਸ਼ਾ ’ਚ ਕੌਮੀ ਤਰਾਨਾ (ਰਾਸ਼ਟਰਗਾਨ) ਹੋਣਾ ਇਸ ਦਾ ਸਬੂਤ ਹੈ। ਅਸਲ ’ਚ, ਪਾਕਿਸਤਾਨ ਉਸ ਮੂਰਖ ਗੁਆਂਢੀ ਵਾਂਗ ਹੈ ਜੋ ਆਪਣੇ ਘਰ ’ਚ ਅੱਗ ਇਸ ਲਈ ਲਾ ਲੈਂਦਾ ਹੈ ਤਾਂ ਕਿ ਉਸ ਦਾ ਗੁਆਂਢੀ ਵੀ ਧੂੰਏਂ ਕਾਰਨ ਸੰਕਟ ’ਚ ਆ ਜਾਵੇ।

ਇਕ ਤਾਂ ਪਾਕਿਸਤਾਨੀ ਵਿਚਾਰਕ ਸਥਾਪਨਾ ਦੀ ਭਾਰਤ-ਵਿਰੋਧੀ ਮਾਨਸਿਕਤਾ, ਉਸ ’ਤੇ ਇਸ ਇਸਲਾਮੀ ਦੇਸ਼ ਦਾ ਸੱਤਾ-ਸੰਸਥਾਨ (ਪਾਕਿਸਤਾਨੀ ਫੌਜ ਸਮੇਤ) ਭਾਰਤ ਤੋਂ 1971 ਦਾ ਬਦਲਾ ਲੈਣ ਲਈ ‘ਹਜ਼ਾਰ ਜ਼ਖਮ ਦੇ ਕੇ ਮੌਤ ਦੇ ਘਾਟ ਉਤਾਰਨ’ ਨਾਲ ਸਬੰਧਤ ਨੀਤੀ ਦੀ ਪਾਲਣਾ ਕਰ ਰਿਹਾ ਹੈ। ਉਹ ਆਪਣੇ ਸਰੋਤਾਂ ਦਾ ਬਹੁਤ ਵੱਡਾ ਹਿੱਸਾ ਟ੍ਰੇਨਿੰਗ ਲੈ ਰਹੇ ਅੱਤਵਾਦੀਆਂ ਨੂੰ ਤਿਆਰ ਕਰਨ ’ਤੇ ਖਰਚ ਕਰ ਰਿਹਾ ਹੈ।

‘ਖਾਲਿਸਤਾਨ’ ਦੇ ਨਾਂ ’ਤੇ ਸਿੱਖ ਵੱਖਵਾਦ ਨੂੰ ਹਵਾ ਦੇਣਾ, 1980-90 ਦੇ ਦਹਾਕੇ ਤੋਂ ਕਸ਼ਮੀਰ ’ਚ ਸਥਾਨਕ ਮੁਸਲਮਾਨਾਂ ਨੂੰ ਇਸਲਾਮ ਦੇ ਨਾਂ ’ਤੇ ਹਿੰਦੂਆਂ-ਸਿੱਖਾਂ ਅਤੇ ਭਾਰਤ ਪ੍ਰਸਤ ਮੁਸਲਮਾਨਾਂ ਦੀ ਹੱਤਿਆ ਕਰਨ ਨੂੰ ਉਤਸ਼ਾਹਿਤ ਕਰਨਾ, ਸਾਲ 2001 ਦੇ ਸੰਸਦ ਜਿਹਾਦੀ ਹਮਲੇ, 2008 ਦੇ 26/11 ਮੁੰਬਈ ਅੱਤਵਾਦੀ ਹਮਲੇ ਸਮੇਤ ਦਰਜਨਾਂ ਜਿਹਾਦ (ਉਦੈਪੁਰ-ਅਮਰਾਵਤੀ ਹੱਤਿਆਕਾਂਡ ਸਮੇਤ) ’ਚ ਭੂਮਿਕਾ ਅਤੇ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਇਸ ਦਾ ਨਤੀਜਾ ਹੈ।

ਕਿਉਂਕਿ ਪਾਕਿਸਤਾਨ ਨੇ ਆਪਣੇ ਵਿਚਾਰਕ ਸੰਸਥਾਨ ਅਨੁਸਾਰ ਅਣਗਿਣਤ ਜਿਹਾਦੀਆਂ ਨੂੰ ਤਿਆਰ ਕੀਤਾ ਹੈ, ਉਸ ਨਾਲ ਨਾ ਤਾਂ ਸਥਾਨਕ ਆਮ ਜਨਤਾ ਸੁਰੱਖਿਅਤ ਹੈ ਅਤੇ ਨਾ ਹੀ ਨਿਵੇਸ਼ਕ-ਉੱਦਮੀ। ਪਾਕਿਸਤਾਨ ਨੇ ਆਪਣੀ ਵਿਚਾਰਕ ਕੁੱਖ ਤੋਂ ਜਿਹੜੇ ਹਜ਼ਾਰਾਂ-ਲੱਖਾਂ ਜਿਹਾਦੀਆਂ ਨੂੰ ਪੈਦਾ ਕੀਤਾ, ਉਹ ਉਸ ਲਈ ਵੀ ‘ਭਸਮਾਸੁਰ’ ਬਣ ਰਹੇ ਹਨ। ਇਕ ਅੰਕੜੇ ਅਨੁਸਾਰ, ਪਾਕਿਸਤਾਨ ਵੱਲੋਂ ਪੈਦਾ ਹੋਏ ਅੱਤਵਾਦ ਨੇ ਚੀਨ ਦੇ ਨਾਂ ’ਤੇ 2002-14 ਦਰਮਿਆਨ 70,000 ਪਾਕਿਸਤਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਖੰਡਿਤ ਭਾਰਤ ’ਚ ਮੋਦੀ ਸਰਕਾਰ ਆਉਣ ਪਿੱਛੋਂ ਜਿਸ ਤਰ੍ਹਾਂ ਭਾਰਤ ਦੇ ਜੰਗੀ-ਰਣਨੀਤਕ ਨਜ਼ਰੀਏ ’ਚ ਰੈਡੀਕਲ (ਇਨਕਬਾਲੀ) ਤਬਦੀਲੀ ਆਈ ਹੈ, ਉਸ ਤੋਂ ਸਰਹੱਦ ਘੁਸਪੈਠ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਤੀਜੇ ਵਜੋਂ, ਪਾਕਿਸਤਾਨੀ ਜਿਹਾਦੀ ਹੁਣ ਆਪਣੀ ‘ਸ਼ੁੱਧ-ਭੂਮੀ’ ਨੂੰ ਹੋਰ ਵੱਧ ਰਾਖ ਕਰਨ ’ਚ ਲੱਗੇ ਹਨ। ਇੰਝ ਕਹੀਏ ਕਿ ਤਕਨੀਕੀ ਕ੍ਰਾਂਤੀ ਦੇ ਯੁੱਗ ’ਚ ਪਾਕਿਸਤਾਨੀ ਅੱਤਵਾਦੀ ਵੀ ‘ਵਰਕ ਫ੍ਰਾਮ ਹੋਮ’ ’ਚ ਰੁੱਝੇ ਹਨ।

ਕੀ ਨਵਾਜ਼ ਸ਼ਰੀਫ ਕਾਰਨ ਭਾਰਤ-ਪਾਕਿਸਤਾਨ ਦੇ ਸਬੰਧਾਂ ’ਚ ਕੋਈ ਇਨਕਲਾਬੀ ਤਬਦੀਲੀ ਆਵੇਗੀ ਜਾਂ ਫਿਰ ਪਾਕਿਸਤਾਨੀ ਫੌਜ ਦਾ ਗਲਬਾ ਘੱਟ ਹੋਵੇਗਾ? ਇਸ ਦਾ ਜਵਾਬ ਸਪੱਸ਼ਟ ਤੌਰ ’ਤੇ ‘ਨਾਂਹ’ ਹੈ। ਸੱਚ ਤਾਂ ਇਹ ਹੈ ਕਿ ਜਿਸ ਪਾਕਿਸਤਾਨੀ ਫੌਜ ’ਤੇ ਨਵਾਜ਼ ਆਪਣੇ ਮੁਲਕ ਪਰਤਣ ਪਿੱਛੋਂ ਵਰ੍ਹ ਰਹੇ ਹਨ, ਉਨ੍ਹਾਂ ਦੀ ਹਮਦਰਦੀ ਨਾਲ ਨਵਾਜ਼ ਦੀ ਵਤਨ-ਵਾਪਸੀ ਸੰਭਵ ਹੋ ਸਕੀ ਹੈ।

ਇਹੀ ਨਹੀਂ, ਜਿਨ੍ਹਾਂ ਫਲੈਗਸ਼ਿਪ, ਐਵਨਫੀਲਡ ਤੇ ਅਲ-ਅਜੀਜ਼ੀਆ ਸਟੀਲ ਮਿੱਲ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲਿਆਂ ’ਚ ਨਵਾਜ਼ ਇਕੱਠਿਆਂ ਬਰੀ ਹੋਏ ਹਨ, ਉਨ੍ਹਾਂ ਦੀ ਸਕ੍ਰਿਪਟ ਖੁਦ ਪਾਕਿਸਤਾਨੀ ਫੌਜ ਨੇ ਹੀ ਲਿਖੀ ਸੀ। ਨਵਾਜ਼ 3 ਵਾਰ 1990-93, 1997-99 ਅਤੇ 2013-17 ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਹਨ। ਸੱਚ ਤਾਂ ਇਹ ਹੈ ਕਿ ਨਵਾਜ਼ ਦੇ ਸ਼ਾਸਨ ਦੌਰਾਨ ਵੀ ਪਾਕਿਸਤਾਨੀ ਹਕੂਮਤ ਦੀ ਹਮਾਇਤ ਨਾਲ ਜਿਹਾਦੀਆਂ ਵੱਲੋਂ ਕਸ਼ਮੀਰ ’ਚ ਹਿੰਦੂਆਂ ਦਾ ਕਤਲੇਆਮ (1991), ਕਾਰਗਿਲ ਜੰਗ (1999) ਅਤੇ ਪਠਾਨਕੋਟ ’ਤੇ ਅੱਤਵਾਦੀ ਹਮਲਾ (2016) ਹੋਇਆ ਸੀ।

ਇਕ ਗੱਲ ਅਮਿੱਟ ਹੈ ਕਿ ਪਾਕਿਸਤਾਨ ਦੇ ਵਿਚਾਰਕ ਸੰਸਥਾਨ ਨੂੰ ਜਿਸ ‘ਕਾਫਿਰ-ਕੁਫਰ’ ਧਾਰਨਾ ਤੋਂ ਪ੍ਰੇਰਣਾ ਮਿਲਦੀ ਹੈ, ਉਸ ’ਚ ‘ਕਾਫਿਰ’ ਭਾਰਤ-ਅਮਰੀਕਾ ਨਾਲ ਸਬੰਧ ਸ਼ਾਂਤੀਪੂਰਨ ਕਰਨ ਦੇ ਵਿਚਾਰਾਂ ਨਾਲ ਉੱਥੇ ਨਾ ਤਾਂ ਕੋਈ ਸਿਆਸੀ ਪਾਰਟੀ ਪ੍ਰਾਸੰਗਿਕ ਰਹਿ ਸਕਦੀ ਹੈ ਅਤੇ ਨਾ ਹੀ ਇਕ ਰਾਸ਼ਟਰ ਵਜੋਂ ਪਾਕਿਸਤਾਨ ਵੱਧ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ।

ਬਲਬੀਰ ਪੁੰਜ


Tanu

Content Editor

Related News