ਸਮੇਂ ਤੋਂ ਪਹਿਲਾਂ ਜਨਮੇ ਬਾਲਗਾਂ ਦੀ ''ਰੋਮਾਂਟਿਕ ਸਬੰਧ'' ਬਣਾਉਣ ਦੀ ਸੰਭਾਵਨਾ ਹੁੰਦੀ ਹੈ ਘੱਟ

08/11/2019 6:22:34 AM

ਜਾਮਾ ਨੈੱਟਵਰਕ ਓਪਨ ਨਾਂ ਦੀ ਪੱਤ੍ਰਿਕਾ ਵਿਚ ਛਪੇ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਜਿਹੜੇ ਬਾਲਗਾਂ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ, ਉਨ੍ਹਾਂ ਦੇ ਉਸੇ ਉਮਰ ਦੇ ਪੂਰੇ ਸਮੇਂ ਉੱਤੇ ਜਨਮੇ ਬਾਲਗਾਂ ਦੇ ਮੁਕਾਬਲੇ ਸੈਕਸ ਸਬੰਧਾਂ ਦਾ ਤਜਰਬਾ ਕਰਨ, ਇਕ ਰੋਮਾਂਟਿਕ ਪਾਰਟਨਰ ਲੱਭਣ ਜਾਂ ਬੱਚੇ ਪੈਦਾ ਕਰਨ ਦੇ ਮੌਕੇ ਘੱਟ ਹੁੰਦੇ ਹਨ। ਸਮੇਂ ਤੋਂ ਪਹਿਲਾਂ ਜਨਮੇ ਬਾਲਗਾਂ ਦੇ ਸੈਕਸ ਸਬੰਧ ਬਣਾਉਣ ਦੀ ਸੰਭਾਵਨਾ 3.2 ਗੁਣਾ ਘੱਟ ਹੁੰਦੀ ਹੈ। 
ਅਧਿਐਨ 'ਚ ਕਿਹਾ ਗਿਆ ਹੈ ਕਿ ਅਜਿਹੇ ਸਬੰਧ ਬਣਾਉਣਾ ਸਮੇਂ ਤੋਂ ਪਹਿਲਾਂ ਜਨਮੇ ਬਾਲਗਾਂ ਲਈ ਮੁਸ਼ਕਿਲ ਹੁੰਦਾ ਹੈ ਕਿਉਂਕਿ ਉਹ ਆਮ ਤੌਰ 'ਤੇ ਡਰਪੋਕ ਹੁੰਦੇ ਹਨ, ਸਮਾਜਿਕ ਤੌਰ 'ਤੇ ਪਿੱਛੇ ਰਹਿੰਦੇ ਹਨ ਅਤੇ ਉਨ੍ਹਾਂ 'ਚ ਜੋਖਮ ਉਠਾਉਣ ਅਤੇ ਮਸਤੀ ਕਰਨ ਦੀ ਪ੍ਰਵਿਰਤੀ ਘੱਟ ਹੁੰਦੀ ਹੈ।
ਇਸ ਮੇਟਾ ਵਿਸ਼ਲੇਸ਼ਣ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਰੀਬੀ ਰਿਸ਼ਤੇ ਘੱਟ ਹੋਣ ਦੇ ਬਾਵਜੂਦ ਜਦੋਂ ਸਮੇਂ ਤੋਂ ਪਹਿਲਾਂ ਜਨਮੇ ਬਾਲਗਾਂ ਦੇ ਮਿੱਤਰ ਜਾਂ ਸਾਥੀ ਸਨ ਤਾਂ ਉਨ੍ਹਾਂ ਦੇ ਸਬੰਧਾਂ ਦੀ ਗੁਣਵੱਤਾ ਪੂਰੇ ਸਮੇਂ 'ਚ ਪੈਦਾ ਹੋਏ ਬਾਲਗਾਂ ਦੀ ਤੁਲਨਾ 'ਚ ਚੰਗੀ ਸੀ।
ਵਾਰਵਿਕ ਯੂਨੀਵਰਸਿਟੀ ਦੇ ਮਰੀਨਾ ਗੌਲਾਰਡ ਡੀ ਮੇਂਡੋਂਕਾ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਜਨਮੇ ਬਾਲਗਾਂ ਦੇ ਬਚਪਨ ਵਿਚ ਖਰਾਬ ਸਮਾਜਿਕ ਸਬੰਧ ਪਾਏ ਗਏ, ਜਿਸ ਨਾਲ ਉਨ੍ਹਾਂ ਨੂੰ ਸਮਾਜਿਕ ਸਬੰਧ ਬਣਾਉਣ 'ਚ ਮੁਸ਼ਕਿਲ ਆਉਂਦੀ ਹੈ, ਜਿਵੇਂ ਕਿ ਕਿਸੇ ਸਾਥੀ ਨੂੰ ਲੱਭਣਾ, ਜੋ ਬਦਲੇ ਵਿਚ ਤੁਹਾਡੀ ਤੰਦਰੁਸਤੀ ਨੂੰ ਵਧਾਉਣ 'ਚ ਬਿਹਤਰ ਸਾਬਿਤ ਹੁੰਦਾ ਹੈ।
ਸਰਪ੍ਰਸਤਾਂ ਅਤੇ ਸਿਹਤ ਪੇਸ਼ੇਵਰਾਂ ਅਤੇ ਅਧਿਆਪਕਾਂ ਸਮੇਤ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਅਜਿਹੇ ਬੱਚਿਆਂ ਲਈ ਸਮਾਜਿਕ ਵਿਕਾਸ ਅਤੇ ਸਮਾਜਿਕ ਏਕੀਕਰਨ ਦੀ ਭੂਮਿਕਾ ਬਾਰੇ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਜ਼ਿਆਦਾ ਡਰਪੋਕ ਅਤੇ ਸ਼ਰਮੀਲੇ ਹੁੰਦੇ ਹਨ, ਮਿੱਤਰ ਬਣਾਉਣ ਅਤੇ ਆਪਣੇ ਸਹਿਕਰਮੀ ਸਮੂਹ ਨਾਲ ਜੁੜੇ ਰਹਿਣ 'ਚ ਇਨ੍ਹਾਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਰੋਮਾਂਟਿਕ ਸਾਥੀ ਲੱਭਣ, ਯੌਨ ਸਬੰਧ ਬਣਾਉਣ, ਮਾਤਾ-ਪਿਤਾ ਬਣਨ 'ਚ ਮਦਦ ਮਿਲੇਗੀ।
ਖੋਜਕਰਤਾਵਾਂ ਨੇ ਇਸ ਅਧਿਐਨ ਲਈ 44 ਲੱਖ ਬਾਲਗਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ, ਜਿਸ ਵਿਚ ਪਾਇਆ ਗਿਆ ਕਿ ਸਮੇਂ ਤੋਂ ਪਹਿਲਾਂ ਜਨਮ (27 ਹਫਤਿਆਂ ਤੋਂ ਘੱਟ) ਲੈਣ ਵਾਲਿਆਂ ਵਿਚ ਪੂਰੇ ਸਮੇਂ 'ਤੇ ਜਨਮ ਲੈਣ ਵਾਲਿਆਂ ਦੀ ਤੁਲਨਾ ਵਿਚ ਰੋਮਾਂਟਿਕ ਸਬੰਧ ਬਣਾਉਣ ਦੀ ਸੰਭਾਵਨਾ 28 ਫੀਸਦੀ ਅਤੇ ਮਾਤਾ-ਪਿਤਾ ਬਣਨ ਦੀ ਸੰਭਾਵਨਾ 22 ਫੀਸਦੀ ਘੱਟ ਸੀ।                 (ਮੁੰ. ਮਿ.)


KamalJeet Singh

Content Editor

Related News